ਬੱਚਿਆਂ ਦੇ ਪਿਸ਼ਾਬ ਵਾਲੀ ਜਗਾ ਦੀ ਹੋਵੇਗੀ ਲਾਈਵ ਸਰਜਰੀ
ਬੱਚਿਆਂ ਨੂੰ ਨਵਾਂ ਜੀਵਨ ਦੇਣ ਵਿਚ ਸਹਾਈ ਸਿੱਧ ਹੁੰਦੀਆਂ ਹਨ ਅਜਿਹੀਆਂ ਵਰਕਸ਼ਾਪਾਂ
ਅੰਮ੍ਰਿਤਸਰ,25 ਅਪ੍ਰੈਲ (ਪਵਿੱਤਰ ਜੋਤ)- ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਕਿ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ ਸਰਜਨ ਡਾ.ਐਚ.ਪੀ.ਐਸ ਮਿਗਲਾਨੀ ਨੂੰ ਦੇਸ਼-ਵਿਦੇਸ਼ਾਂ ਦੇ ਵਿੱਚ ਹੋਣ ਵਾਲੀਆਂ ਲਾਈਵ ਉਪਰੇਟਿਵ ਵਰਕਸ਼ਾਪ ਲਈ ਅਨੇਕਾਂ ਵਾਰੀ ਸਨਮਾਨ ਦਿੱਤਾ ਜਾ ਰਿਹਾ ਹੈ। ਬੱਚਿਆਂ ਦੀਆਂ ਬਿਮਾਰੀਆਂ ਦਾ ਜਬਲਪੁਰ ਵਿੱਚ ਸਰਜਰੀ ਦਾ ਸਿੱਧਾ ਪ੍ਰਸਾਰਨ ਕਰ ਕੇ ਦੇਸ਼ ਵਿਦੇਸ਼ਾਂ ਦੇ ਡਾਕਟਰਾਂ ਨੂੰ ਜਾਗਰੂਕ ਕਰਨ ਤੋਂ ਬਾਅਦ ਡਾ.ਮਿਗਲਾਨੀ ਨੂੰ ਹੋਈਪੋਸਪੇਡੀਆਸ ਬਿਮਾਰੀ ਦੀ ਲਾਈਵ ਸਰਜਰੀ ਲਈ ਬਨਾਰਸੀ ਹਿੰਦੂ ਯੂਨੀਵਰਸਿਟੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਨਾਰਸ ਵਿਖੇ 28 ਤੋਂ 30 ਅਪ੍ਰੈਲ ਤੱਕ ਹੋਣ ਵਾਲੇ ਪ੍ਰੋਗਰਾਮਾਂ ਲਈ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ। ਇਹ ਵਰਕਸ਼ਾਪ ਪਿਡਐਟਰਿਕ ਸਰਜਰੀ ਵਿਭਾਗ ਵਾਰਾਨਸੀ ਦੇ ਸਹਿਯੋਗ ਦੇ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਜਿਸ ਦੇ ਲਈ ਉਤਰੀ ਭਾਰਤ ਤੋਂ ਡਾ.ਐੱਚ.ਪੀ.ਐੱਸ ਮਿਗਲਾਨੀ ਸਮੇਤ 4 ਸਰਜਨਾਂ ਦੀ ਚੋਣ ਕੀਤੀ ਗਈ। ਲਾਈਵ ਸਰਜਰੀ ਦੇ ਦੌਰਾਨ ਪੂਰੇ ਭਾਰਤ ਹਾਏ 300 ਦੇ ਕਰੀਬ ਡਾਕਟਰਾਂ ਡਾ.ਮਿਗਲਾਨੀ ਆਪਣੇ ਤਜਰਬੇ ਸਾਂਝੇ ਕਰਨਗੇ। ਸਰਜਰੀ ਰੂਮ ਤੋਂ ਬਾਹਰ ਇੱਕ ਹਾਲ ਦੇ ਵਿਚ ਵੱਡੀ ਸਕਰੀਨ ਤੇ ਡਾਕਟਰ ਜਿੱਥੇ ਲਾਈਵ ਸਰਜਰੀ ਦੇਖਣਗੇ ਓਥੇ ਸਰਜਰੀ ਕਰ ਰਹੇ ਡਾਕਟਰ ਦੇ ਨਾਲ ਸੁਆਲ ਜੁਆਬ ਕਰਦਿਆਂ ਮਾਹਿਰ ਸਰਜਨਾਂ ਤੋਂ ਆਪਣੀ ਮੁਹਾਰਤ ਹਾਸਲ ਕਰਨਗੇ।
ਡਾ.ਮਿਗਲਾਨੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਈ ਬੱਚੇ ਜਿਨ੍ਹਾਂ ਦੀ ਪਿਸ਼ਾਬ ਵਾਲੀ ਜਗ੍ਹਾ ਦਾ ਸਹੀ ਰਸਤਾ ਨਹੀਂ ਬਣਿਆ ਹੁੰਦਾ,ਬੱਚਿਆਂ ਦਾ ਪਿਸ਼ਾਬ ਵਾਲਾ ਰਸਤਾ ਸਹੀ ਜਗ੍ਹਾ ਤੇ ਨਾ ਹੋ ਕੇ ਉੱਪਰ-ਹੇਠਾਂ ਜਾਂ ਸੱਜੇ-ਖੱਬੇ ਤੇ ਹੁੰਦਾ ਹੈ। ਉਸ ਦੀ ਸਰਜਰੀ ਨੂੰ ਲੈ ਕੇ ਉੱਤਰੀ ਭਾਰਤ ਤੋਂ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ। ਬਨਾਰਸ ਵਿਚ ਹੋਣ ਵਾਲੀ ਤਿੰਨ ਦਿਨਾਂ ਵਰਕਸ਼ਾਪ ਦੇ ਦੋਰਾਂਨ ਲਾਈਵ ਸਰਜਰੀ ਦਾ ਦੋਰਾਨ ਕਰੀਬ 300 ਡਾਕਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ। ਜਿਸ ਵਿੱਚ ਮੁੰਬਈ ਨਾਮਵਰ ਸਰਜਨ ਡਾ.ਸ਼ਿਵਾ ਜੀ ਮਾਨੇ,ਆਗਰਾ ਤੋਂ ਸਰਜਨ ਡਾ.ਕਿਸ਼ੋਰ ਪੰਜਵਾਨੀ, ਜਬਲਪੁਰ ਤੋਂ ਸਰਜਨ ਡਾ. ਵਿਕੇਸ਼ ਅੱਗਰਵਾਲ ਵੀ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅਜਿਹੀਆਂ ਸਰਜਰੀਆਂ ਦੇ ਪ੍ਰੋਗਰਾਮਾਂ ਦੌਰਾਨ ਦੂਸਰੇ ਡਾਕਟਰਾਂ ਦੇ ਵਿੱਚ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ ਜਾਂਦਾ ਹੈ ਤਾਂ ਕਿ ਦੇਸ਼-ਵਿਦੇਸ਼ਾਂ ਦੇ ਡਾਕਟਰਾਂ ਨੂੰ ਬੱਚਿਆਂ ਦੀਆਂ ਵੱਖ ਵੱਖ ਸਰਜਰੀ ਨੂੰ ਲੈ ਕੇ ਮਾਹਿਰ ਕਰਨ ਦੇ ਵਿੱਚ ਆਪਣਾ-ਆਪਣਾ ਯੋਗਦਾਨ ਦਿੱਤਾ ਜਾਂਦਾ ਹੈ। ਅਜਿਹੀਆਂ ਵਰਕਸ਼ਾਪਾਂ ਮਾਸੂਮ ਬੱਚਿਆਂ ਨੂੰ ਨਵਾਂ ਜੀਵਨ ਦੇਣ ਵਿਚ ਸਹਾਈ ਸਿੱਧ ਹੁੰਦੀਆਂ ਹਨ। ਡਾ.ਮਿਗਲਾਨੀ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉੱਤਰੀ ਭਾਰਤ ਦੇ ਵਿਚੋਂ ਸਾਨੂੰ ਲਈ ਸਰਜਰੀ ਲਈ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਜਾਂਦਾ ਹੈ। ਜਿਸ ਵਜੋਂ ਪੰਜਾਬ ਵਾਸੀਆਂ ਲਈ ਫਖ਼ਰ ਵਾਲੀ ਗੱਲ ਹੈ ਅਤੇ ਬਨਾਰਸੀ ਹਿੰਦੂ ਯੂਨੀਵਰਸਿਟੀ ਵਿਖੇ ਪ੍ਰੋਗਰਾਮ ਕਰਵਾਉਣ ਲਈ ਆਰਗੇਨਾਈਜ਼ਿਰ ਸੈਕਟਰੀ ਡਾ.ਵੈਭਵ ਪਾਂਡੇ,ਡਾ. ਵਿਨੋਦ ਕੁਮਾਰ ਅਤੇ ਸਹਿਯੋਗੀ ਟੀਮ ਦਾ ਧੰਨਵਾਦ ਕਰਦੇ ਹਾਂ।