ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਦੇ ਪਿਤਾ ਦੀ ਮੌਤ ਤੇ ਕਈ ਸਖ਼ਸ਼ੀਅਤਾਂ ਨੇ ਦੁੱਖ ਕੀਤਾ ਸਾਂਝਾ

0
20

 

ਅੰਮ੍ਰਿਤਸਰ,20 ਦਸੰਬਰ (ਪਵਿੱਤਰ ਜੋਤ)- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਦੇ ਪਿਤਾ ਯਸ਼ਪਾਲ ਮਹਾਜਨ ਦੀ ਮੌਤ ਤੇ ਭਾਜਪਾ ਸਮੇਤ ਹੋਰ ਰਾਜਨੀਤਕ ਧਾਰਮਿਕ,ਸਮਾਜਿਕ ਪਾਰਟੀਆਂ ਅਤੇ ਸੰਸਥਾਵਾਂ ਦੇ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਆਗੂਆਂ ਨੇ ਯਸ਼ਪਾਲ਼ ਮਹਾਜਨ ਦੇ ਪੁੱਤਰ ਰਮੇਸ਼ ਮਹਾਜਨ,ਸੁਰੇਸ਼ ਮਹਾਜਨ ਅਤੇ ਰਕੇਸ਼ ਮਹਾਜਨ ਸਮੇਤ ਪਰਿਵਾਰਿਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਸਵਰਗਵਾਸੀ ਯਸ਼ਪਾਲ ਮਹਾਜਨ ਦੀ ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਰੋਹ 21 ਦਸੰਬਰ 2022 ਨੂੰ ਦੁਪਿਹਰ 1 ਤੋਂ 2 ਵਜੇ ਪੁਸ਼ਪਾਵਤੀ ਹਾਲ ਸ਼ਿਵਾਲਾ ਰੋਡ ਵਿਖੇ ਹੋਵੇਗੀ। ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ,ਜਨਰਲ ਸਕੱਤਰ ਜੀਵਨ ਗੁਪਤਾ,ਓ.ਬੀ. ਸੀ ਸੈਲ ਪੰਜਾਬ ਦੇ ਪ੍ਰਧਾਨ ਰਜਿੰਦਰ ਬਿੱਟਾ,ਰਜਿੰਦਰ ਮੋਹਨ ਸਿੰਘ ਛੀਨਾ,ਸੁਖਮਿੰਦਰ ਸਿੰਘ ਪਿੰਟੂ,ਰਜ਼ੇਸ਼ ਕੰਧਾਰੀ,ਬਲਦੇਵ ਰਾਜ ਚਾਵਲਾ,ਡਾ.ਰਾਮ ਚਾਵਲਾ,ਰਜੇਸ਼ ਕਹਾਣੀ,ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ,ਰੀਨਾ ਜੇਤਲੀ,ਅਲਕਾ ਸ਼ਰਮਾ ਲਵਲੀਨ ਵੜੈਚ,ਸ਼ਰੂਤੀ ਵਿੱਜ,ਪੱਪੂ ਮਹਾਜਨ,ਬਖਸ਼ੀ ਰਾਮ ਅਰੋੜਾ, ਕਬੀਰ ਸ਼ਰਮਾ,ਕਪਿਲ ਸ਼ਰਮਾ ਸਮੇਤ ਕਈ ਮੋਹਤਬਾਰ ਸ਼ਖਸ਼ੀਅਤਾਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ।

NO COMMENTS

LEAVE A REPLY