ਮੇਅਰ ਕਰਮਜੀਤ ਸਿੰਘ ਵੱਲੋਂ ਵਾਰਡ ਨੰ.12 ਦੇ ਇਲਾਕਾ ਗੁਰੂ ਨਾਨਕ ਐਵੀਨਿਊ ਅਤੇ ਅਵਤਾਰ ਐਵੀਨਿਊ ਵਿਖੇ ਲੁੱਕ-ਬਜਰੀ ਦੀਆਂ ਨਵੀਆਂ ਸੜਕਾਂ ਦੇ ਕੰਮ ਦਾ ਉਦਘਾਟਨ

0
16

ਅੰਮ੍ਰਿਤਸਰ 19 ਸਤੰਬਰ (ਰਾਜਿੰਦਰ ਧਾਨਿਕ) : ਮੇਅਰ ਕਰਮਜੀਤ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਵਿਚ ਪੈਦੇ ਵਾਰਡ ਨੰਬਰ 12 ਦੇ ਇਲਾਕਾ ਗੁਰੂ ਨਾਨਕ ਐਵੀਨਿਊ ਅਤੇ ਅਵਤਾਰ ਐਵੀਨਿਊ ਵਿਖੇ ਲੁੱਕ-ਬਜ਼ਰੀ ਦੀਆਂ ਨਵੀਂਆਂ ਸੜ੍ਹਕਾਂ ਬਨਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਅੱਜ ਦਾ ਇਹ ਉਦਘਾਟਨ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਮੁੜ ਬਣਤਰ ਅਧੀਨ ਨਗਰ ਨਿਗਮ ਵੱਲੋਂ 46 ਕਰੋੜ ਰੁਪਏ ਦੇ ਪਾਸ ਕੀਤੇ ਗਏ ਪ੍ਰੋਜੈਕਟ ਅਧੀਨ ਕੀਤਾ ਗਿਆ ਹੈ। ਆਪਣੇ ਇਸ ਦੌਰੇ ਦੌਰਾਂਣ ਮੇਅਰ ਵੱਲੋਂ ਵਾਰਡ ਦੇ ਵੱਖ-ਵੱਖ ਇਲਾਕਿਆਂ ਦੇ ਲੋਕਾਂ ਦੀਆਂ ਸਮਸਿਆ ਸੁਣੀਆਂ ਗਈਆ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਕਰਕੇ ਲੋਕਾਂ ਨੁੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਪ੍ਰਭਾਵ ਨਾਲ ਹੱਲ ਕਰਨ ਲਈ ਕਿਹਾ ਗਿਆ। ਆਪਣੇ ਸੰਬੋਧਨ ਵਿਚ ਮੇਅਰ ਵੱਲੋਂ ਦੇ ਦੱਸਿਆ ਗਿਆ ਕਿ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਅਧੀਨ 46 ਕਰੋੜ ਰੁਪਏ ਦੀ ਲਾਗਤ ਨਾਲ ਇਸ ਗੁਰੂ ਨਗਰੀ ਦੀਆਂ ਸਾਰੀਆਂ ਪ੍ਰਮੁੱਖ ਸੜ੍ਹਕਾਂ ਦੀ ਮੁੜ ਬਣਤਰ ਕੀਤੀ ਜਾਵੇਗੀ ਜਿਸ ਨਾਲ ਸ਼ਹਿਰਵਾਸੀਆਂ ਨੂੰ ਜਿੱਥੇ ਆਵਾਜਾਈ ਸੁਖਾਲੀ ਹੋਵੇਗੀ ਉਥੇ ਸੜਕਾਂ ਦੇ ਟੋਇਆ ਆਦਿ ਤੋਂ ਨਿਜ਼ਾਤ ਹਾਸਲ ਹੋਵੇਗੀ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਜਿਸ ਵਾਸਤੇ ਪਹਿਲਾਂ ਵੀ ਨਵੇਂ ਟਿਊਬਵੈੱਲ ਲਗਾਏ ਗਏ ਹਨ ਅਤੇ ਜਿੱਥੇ ਹੋਰ ਲੋੜ ਹੈ ਉੱਥੇ ਵੀ ਨਵੇਂ ਟਿਉਬਵੈੱਲ ਲਗਾਕੇ ਇਲਾਕੇ ਵਿਚ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਨਿਯਮਤ ਕੀਤੀ ਜਾਵੇਗੀ।
ਇਸ ਅਵਸਰ ਤੇ ਇਲਾਕੇ ਦੇ ਰਛਪਾਲ ਸਿੰਘ ਲਾਲੀ, ਸਰਬਜੀਤ ਸਿੰਘ, ਅਨਿਲ ਅਹੂਜਾ, ਭੂਪਿੰਦਰ, ਇੰਦਰਜੀਤ ਬਮਰਾਹ, ਰਮੇਸ਼ ਪ੍ਰਭਾਕਰ, ਸਰਵਿੰਦਰ ਸਿੰਘ, ਐਕਸੀਅਨ ਭਲਿੰਦਰ ਸਿੰਘ, ਐਸ.ਡੀ.ਓ. ਹਰਜਿੰਦਰ ਸਿੰਘ ਜੇ.ਈ. ਹੀਰਾ ਸਿੰਘ, ਕੰਵਰ ਵਿਸ਼ਵਦੀਪ ਸਿੰਘ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਮੇਅਰ ਦਫ਼ਤਰ।

NO COMMENTS

LEAVE A REPLY