ਐਚ.ਆਈ.ਵੀ./ਏਡਜ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਓਬਰ ਵੈਨਾਂ ਦੀ ਮਦਦ ਲਈ ਜਾਵੇਗੀ: ਸਿਵਲ ਸਰਜਨ ਡਾ ਚਰਨਜੀਤ ਸਿੰਘ

0
17

ਅੰਮ੍ਰਿਤਸਰ 19 ਸਤੰਬਰ (ਪਵਿੱਤਰ ਜੋਤ) : ਸਟੇਟ ਏਡਜ ਕੰਟਰੋਲ ਸੁਸਾਇਟੀ ਵਲੋਂ ਆਮ ਲੋਕਾਂ ਨੂੰ ਐਚ.ਆਈ.ਵੀ. ਏਡਜ ਵਰਗੀ ਭਿਆਨਕ ਬੀਮਾਰੀ ਪ੍ਰਤੀ ਜਾਗਰੂਕਤ ਕਰਨ ਲਈ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਵਲੋ 70 ਓਬਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ। ਇਹ ਓਬਰ ਵੈਨਾਂ ਪੂਰਾ ਇਕ ਮਹੀਨਾਂ ਅੰਮ੍ਰਿਤਸਰ ਜਿਲੇ੍ਹ ਵਿਚ ਐਚ.ਆਈ.ਵੀ. ਏਡਜ ਪ੍ਰਤੀ ਲੋਕਾਂ ਨੂੰ ਜਾਗਰੂਕਤ ਕਰਨਗੀਆਂ।ਇਸ ਅਵਸਰ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇਹਨਾਂ ਵੈਨਾਂ ਵਿਚ ਐਚ.ਆਈ.ਵੀ. ਏਡਜ ਦੀ ਬੀਮਾਰੀ ਨੂੰ ਦਰਸ਼ਾਉਦੇ ਲੱਛਣ, ਇਲਾਜ ਤੇ ਬਚਾੳ ਦੇ ਸਾਧਨਾਂ ਪ੍ਰਤੀ ਭਰਪੂਰ ਜਾਣਕਾਰੀ ਡਿਸਪਲੇਅ ਕੀਤੀ ਗਈ ਹੈ।ਏਡਜ ਪ੍ਰਤੀ ਜਾਣਕਾਰੀ ਹੀ ਇਸ ਤੋਂ ਬਚਾਓ ਲਈ ਮੱਦਦਗਾਰ ਹੋ ਸਕਦੀ ਹੈ। ਉਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਐਚ.ਆਈ.ਵੀ. ਏਡਜ ਪ੍ਰਤੀ ਸਾਵਧਾਨ ਰਹਿਣ ਅਤੇ ਇਸ ਬੀਮਾਰੀ ਦਾ ਸ਼ੱਕ ਹੋਣ ਦੀ ਸੂਰਤ ਵਿੱਚ ਕਿਸੇ ਵੀ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਸੰਪਰਕ ਕਰਨ। ਇਥੇ ਇਹ ਦੱਸਣਯੋਗ ਹੈ ਕਿ ਏਡਜ ਦਾ ਟੈਸਟ ਸਰਕਾਰੀ ਸੰਸਥਾਵਾਂ ਵਿੱਚ ਮੁਫਤ ਕੀਤਾ ਜਾਂਦਾ ਹੈ ਅਤੇ ਮਰੀਜ ਦਾ ਨਾਮ ਤੇ ਰਿਪੋਰਟ ਵੀ ਗੁਪਤ ਰੱਖੀ ਜਾਦੀ ਹੈ।ਉਨਾਂ ਨੇ ਹੋਰ ਦੱਸਿਆ ਕਿ ਜੋ ਲੋਕ ਇਕੋ ਹੀ ਸੁਈ ਦੀ ਵਰਤੋਂ ਨਾਲ ਨਸ਼ੇ ਦੇ ਟੀਕੇੇ ਲਗਾਉਂਦੇ ਹਨ, ਉਨ੍ਹਾ ਨੂੰ ਏਡਜ ਹੋਣ ਦਾ ਜਿਆਦਾ ਖਤਰਾ ਹੁੰਦਾ ਹੈ।ਉਹਨਾਂ ਕਿਹਾ ਕਿ ਇਹ 70 ਓਬਰ ਵੈਨਾਂ ਪੂਰਾ ਇਕ ਮਹੀਨਾਂ ਅੰਮ੍ਰਿਤਸਰ ਜਿਲੇ੍ਹ ਨੂੰ ਕਵਰ ਕਰਨਗੀਆਂ।ਇਸ ਅਵਸਰ ਤੇ ਡੀ.ਪੀ.ਐਮ.(ਡੈਪਕੋ) ਮਨਪ੍ਰੀਤ ਕੌਰ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਜਿਲਾ੍ਹ ਅਕਾਊਂਟ ਅਫਸਰ ਮਲਵਿੰਦਰ ਸਿੰਘ, ਸੁਪਰਡੈਂਟ ਸੰਜੀਵ ਸ਼ਰਮਾਂ, ਕੁਲਦੀਪ ਸਿੰਘ, ਮੈਡਮ ਸ਼ਿਖਾ, ਮਨਦੀਪ ਕੌਰ, ਅਖਲੇਸ਼ ਕੁਮਾਰ ਅਤੇ ਸਟਾਫ ਹਾਜਰ ਸਨ।

NO COMMENTS

LEAVE A REPLY