ਸਿੱਖਿਆ ਅਫ਼ਸਰ ਅਸ਼ੋਕ ਕੁਮਾਰ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ ਵਿਖ਼ੇ ਬੱਚਿਆਂ ਦੀਆਂ ਸਮਰ ਕੈੰਪ ਦੌਰਾਨ ਗਤੀਵਿਧੀਆਂ ਤੇ ਸੰਤੁਸ਼ਟੀ ਪ੍ਰਗਟਾਈ

0
14

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮਾਨਯੋਗ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਜੀ ਚੱਲ ਰਹੀਆ ਸਮਰ ਕੈਂਪ ਦੀਆਂ ਗਤੀਵਿਧੀਆਂ ਦੌਰਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਵਿਖੇ ਪਹੁੰਚਣ ਤੇ ਬੱਚਿਆਂ ਦੁਆਰਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ।

ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੇ ਅਧਿਆਪਕਾਂ ਦੁਆਰਾ ਆਈਆਂ ਹਦਾਇਤਾਂ ਅਧੀਨ

ਖੇਡ ਕੁੱਦ ਵਿਧੀਆਂ ਅਤੇ ਰਚਨਾਤਮਕ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਏ ਗਏ ਸਮਾਗਮਾਂ ਨਾਲ ਸਰੀਰਕ ਵਿਕਾਸ ਦੇ ਨਾਲ ਨਾਲ ਬੌਧਿਕ ਵਿਕਾਸ ਵੀ ਹੁੰਦਾ ਹੈ | ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ਸਾਰੇ ਬੱਚਿਆਂ ਨੂੰ ਆਪਣੀ ਆਪਣੀ ਰੁੱਚੀ ਅਨੁਸਾਰ ਅਧਿਆਪਕ ਸਾਹਿਬਾਨਾਂ ਦੀ ਅਗਵਾਈ ਅਧੀਨ ਵੱਧ ਚੜ੍ਹ ਕੇ ਸਮੂਹਿਕ ਤੌਰ ‘ਤੇ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਉਣ ਲਈ ਪ੍ਰੇਰਿਆ। ਇਸ ਸਮੇਂ ਮਨਦੀਪ ਕੌਰ, ਸੰਧਿਆ ਰਾਣੀ , ਗੁਰਵਿੰਦਰ ਕੌਰ,ਬੰਧਨਾਂ ਮੈਡਮ, ਸਮੂਹ ਸਟਾਫ਼, ਜੂਨੀਅਰ ਸਹਾਇਕ ਸ੍ਰੀ ਗੋਧਾ ਰਾਮ ਅਤੇ ਚੌਕੀਦਾਰ ਭੋਲਾ ਸਿੰਘ ਖ਼ਾਲਸਾ ਹਾਜ਼ਰ ਸਨ।

NO COMMENTS

LEAVE A REPLY