ਸਿਹਤ ਵਿਭਾਗ ਐਸੋਸੀਏਸ਼ਨ ਨੇ ਐਸ,ਐਮ.ਓ ਡਾ.ਸਵਰਨਜੀਤ ਧਵਨ ਨੂੰ ਕੀਤਾ ਸਨਮਾਨਿਤ

0
25

ਅੰਮ੍ਰਿਤਸਰ,3 ਜੁਲਾਈ (ਅਰਵਿੰਦਰ ਵੜੈਚ)- ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ.ਸਵਰਨਜੀਤ ਧਵਨ ਦੇ ਚਾਰਜ ਸੰਭਾਲਣ ਉਪਰੰਤ ਸਿਹਤ ਵਿਭਾਗ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਕੇਸ਼ ਸ਼ਰਮਾ,ਸੰਜੀਵ ਆਨੰਦ,ਰਜੇਸ਼ ਸ਼ਰਮਾ ਅਤੇ ਟੀਮ ਸਾਥੀਆਂ ਵੱਲੋਂ ਸਨਮਾਨਿਤ ਕਰਦਿਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ। ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਡਾ. ਸਵਰਨਜੀਤ ਧਵਨ ਵਿਭਾਗ ਦੇ ਵੱਖ ਵੱਖ ਸਨਮਾਨਜਨਕ ਅਹੁਦਿਆਂ ਤੇ ਤੈਨਾਤ ਰਹਿ ਚੁੱਕੇ ਹਨ। ਉਨ੍ਹਾਂ ਦੇ ਤਜ਼ਰਬੇ ਅਤੇ ਸੂਝ-ਬੂਝ ਦੇ ਚੱਲਦਿਆਂ ਸਿਵਲ ਹਸਪਤਾਲ ਦੀ ਕਾਰਜਸ਼ੈਲੀ ਵਿੱਚ ਹੋਰ ਸੁਧਾਰ ਹੋਵੇਗਾ,ਉਥੇ ਮਰੀਜ਼ਾਂ ਨੂੰ ਮੁਸ਼ਕਲਾਂ ਨਾ ਆਉਣ ਉਸ ਵੱਲ ਵੀ ਪੂਰਾ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਐਸੋਸੀਏਸ਼ਨ ਡਾ.ਧਵਨ ਦੇ ਸਹਿਯੋਗ ਲਈ ਹਮੇਸ਼ਾਂ ਤਿਆਰ ਹੈ। ਉਚੇਚੇ ਤੌਰ ਤੇ ਸਨਮਾਨਿਤ ਕਰਨ ਤੇ ਡਾ. ਸਵਰਨਜੀਤ ਧਵਨ ਵੱਲੋਂ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਗਿਆ।

NO COMMENTS

LEAVE A REPLY