ਅੰਮ੍ਰਿਤਸਰ,3ਜੁਲਾਈ (ਅਰਵਿੰਦਰ ਵੜੈਚ)- ਏਕਨੂਰ ਸੇਵਾ ਟਰੱਸਟ ਵੱਲੋਂ ਸਮਾਜਿਕ,ਧਾਰਮਿਕ, ਰਾਜਨੀਤਕ ਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜਿਸ ਤਹਿਤ ਪ੍ਰਧਾਨ ਅਰਵਿੰਦਰ ਵੜੈਚ ਦੀ ਦੇਖ ਰੇਖ ਵਿੱਚ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਸਮਾਜ ਸੇਵਕ ਅਤੇ ਪ੍ਰਸਿੱਧ ਗਾਇਕ ਸ਼ੈਲੀ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਦਿਵਿਆ ਕੰਪਨੀ ਵੱਲੋਂ ਸ਼ੈਲੀ ਸਿੰਘ ਦੀ ਮਧੁਰ ਅਵਾਜ਼ ਦੇ ਵਿੱਚ ਮਾਰਕੀਟ ਵਿੱਚ ਆਇਆ ਭਜਨ “ਚਿੰਤਪੁਰਨੀ ਨੇ ਮੌਜ ਲਾਈ ਏ” ਮਹਾਂਮਾਈ ਦੇ ਭਗਤਾਂ ਨੂੰ ਧਾਰਮਿਕ ਰੰਗ ਵਿੱਚ ਰੰਗ ਰਿਹਾ ਹੈ। ਅਰਵਿੰਦਰ ਵੜੈਚ ਨੇ ਕਿਹਾ ਕਿ ਸ਼ੈਲੀ ਸਿੰਘ ਜਿਥੇ ਨੌਜਵਾਨ ਵਰਗ ਨੂੰ ਧਾਰਮਿਕ ਭਾਵਨਾਵਾਂ ਦੇ ਨਾਲ ਜੋੜ ਰਿਹਾ ਹੈ ਉੱਥੇ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਵੱਧ-ਚੜ੍ਹ ਕੇ ਯੋਗਦਾਨ ਅਦਾ ਕਰ ਰਿਹਾ ਹੈ। ਮਹੀਨੇਵਾਰ ਧਾਰਮਿਕ ਬੱਸ ਯਾਤਰਾ,ਮੈਡੀਕਲ ਕੈਂਪ, ਖੂਨ ਦਾਨ ਕੈਂਪ ਵਿੱਚ ਸਹਿਯੋਗ ਦੇਣ ਤੋਂ ਇਲਾਵਾ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਜਿਨ੍ਹਾਂ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਨਮਾਨ ਕੀਤਾ ਗਿਆ ਹੈ।
ਸ਼ੈਲੀ ਸਿੰਘ ਨੇ ਕਿਹਾ ਕਿ ਉਸ ਨੂੰ ਸਮਾਜ ਨੂੰ ਸਮਰਪਿਤ ਸੇਵਾਵਾਂ ਪ੍ਰਤੀ ਵੱਧ ਚੜ੍ਹ ਕੇ ਕੰਮ ਕੀਤਾ ਜਾਵੇਗਾ। ਧਾਰਮਿਕ ਭਜਨ ਚਿੰਤਪੂਰਨੀ ਨੇ ਮੌਜ ਲਾਈ ਏ ਨੂੰ ਭਰਵਾਂ ਹੁੰਗਾਰਾ ਦੇਣ ਵਾਲੇ ਭਗਤਾਂ ਅਤੇ ਆਪਣੇ ਪਿਤਾ ਗੁਰੂ ਕੇ.ਐਸ ਕੰਮਾ ਦਾ ਹਾਰਦਿਕ ਧੰਨਵਾਦ ਕਰਦਾ ਹਾਂ। ਰਾਜੂ ਹਰੀਪੂਰੀਏ ਦੀ ਕਲਮ ਨਾਲ ਸੰਵਾਰੇ ਇਸ ਭਜਨ ਦਾ ਪ੍ਡੀਉਸਰ ਮਨਿੰਦਰ ਸਿੰਘ,ਮਿਊਜ਼ਕ ਕੰਵਲਜੀਤ ਬਬਲੂ ਵੱਲੋਂ ਦਿੱਤਾ ਗਿਆ ਹੈ। ਸਨਮਾਨ ਸਮਾਰੋਹ ਦੇ ਦੌਰਾਨ ਮੰਡਲ ਪ੍ਰਧਾਨ ਲਖਵੀਰ ਸਿੰਘ, ਜ਼ਿਲਾ ਸੈਕਟਰੀ ਮਨੋਹਰ ਸਿੰਘ, ਮੰਡਲ ਪ੍ਰਧਾਨ ਰਾਜ ਕੁਮਾਰ, ਗੁਰਸ਼ਰਨ ਸਿੰਘ,ਅਮਨ ਕੁਮਾਰ,ਲਵਲੀਨ ਵੜੈਚ, ਰਣਧੀਰ ਸਿੰਘ, ਪਵਿੱਤਰ ਜੋਤ ਸਮੇਤ ਸੰਸਥਾ ਦੇ ਕਈ ਹੋਰ ਮੈਂਬਰ ਵੀ ਮੌਜੂਦ ਸਨ।