ਬਲਾਕ ਬੁਢਲਾਡਾ ਵੱਲੋਂ ਵੀ ਅਣਰਜਿਸਟਰਡ ਡਾਕਟਰਾਂ ਦੇ ਹੱਕ ਵਿੱਚ ਦਸਤਖ਼ਤੀ ਮੁਹਿੰਮ ਦੀ ਸ਼ੁਰੂਆਤ

0
19

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਰਜਿ. ਜ਼ਿਲ੍ਹਾ ਮਾਨਸਾ ਦੇ ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਕੱਲਰ ਵਾਲੀ, ਮਾਤਾ ਦੇ ਮੰਦਰ ਵਿਖੇ ਗੁਰਜੀਤ ਸਿੰਘ ਬਰ੍ਹੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਲਾਕ ਕਮੇਟੀ ਅਤੇ ਸਮੂਹ ਮੈਂਬਰ ਸਾਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਮੈਡੀਕਲ ਪੈ੍ਕਟੀਸ਼ਨਰਾਂ ਨਾਲ ਕੀਤੇ ਵਾਅਦੇ ਨੂੰ ਅਣਗੌਲਿਆਂ ਕਰਨ ਸਬੰਧੀ ਚਰਚਾ ਕੀਤੀ ਗਈ। ਜਿਸ ਦਾ ਨੋਟਿਸ ਲੈਂਦਿਆਂ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੀ ਅਗਵਾਈ ਵਿੱਚ ਸੂਬਾ ਕਮੇਟੀ ਵੱਲੋਂ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਮਸਲਾ ਲੋਕ ਕਚਹਿਰੀ ਵਿੱਚ ਲਿਜਾਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ। ਸੂਬਾ ਕਮੇਟੀ ਦੇ ਇਸ ਫੈਸਲੇ ਮੁਤਾਬਕ ਪੰਜਾਬ ਭਰ ‘ਚ ਅਣਰਜਿਸਟਰਡ ਡਾਕਟਰਾਂ ਦੇ ਸੰਬੰਧ ਵਿੱਚ ਇੱਕ ਵਿਆਪਕ ਦਸਤਖ਼ਤੀ ਮੁਹਿੰਮ ਚਲਾਈ ਗਈ ਹੈ ਅਤੇ ਗ੍ਰਾਮ ਪੰਚਾਇਤਾਂ , ਨਗਰ ਕੌਂਸਲਾਂ ਅਤੇ ਮਿਉਂਸਪਲ ਕਾਰਪੋਰੇਸ਼ਨਾਂ ਤੋਂ ਸਾਡੀ ਮੰਗ ਸਬੰਧੀ ਮਤੇ ਪਵਾ ਕੇ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ। ਇਸ ਮੁਹਿੰਮ ਦੀ ਸ਼ੁਰੂਆਤ ਅੱਜ ਬਲਾਕ ਬੁਢਲਾਡਾ ਤੋਂ ਵੀ ਪੂਰੇ ਜੋਸ਼ੋ ਖਰੋਸ਼ ਨਾਲ ਕੀਤੀ ਗਈ। ਇਸ ‘ਚ ਭਰਾਤਰੀ ਜਥੇਬੰਦੀਆਂ ਦਾ ਪੂਰਾ ਸਹਿਯੋਗ ਲਿਆ ਜਾਵੇਗਾ।ਇੱਕ ਮਤੇ ਰਾਹੀਂ ਸੰਗਰੂਰ ਵਿਖੇ ਕੱਚੇ ਅਧਿਆਪਕਾਂ ਅਤੇ ਭੁੱਚੋ ਮੰਡੀ ਵਿਖੇ ਕਿਸਾਨਾਂ ਉਪਰ ਹੋਏ ਬੇਤਹਾਸ਼ਾ ਲਾਠੀਚਾਰਜ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੋਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੇ ਕੀਤੇ ਵਾਅਦੇ ਨੂੰ ਇਮਾਨਦਾਰੀ ਨਾਲ ਪੂਰਾ ਕਰਨ ਅਤੇ ਕਿਸਾਨਾਂ ਨੂੰ ਫਸਲ ਖ਼ਰਾਬੇ ਦਾ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ। ਸਕੱਤਰ ਗਮਦੂਰ ਸਿੰਘ , ਸੀਨੀਅਰ ਵਾਈਸ ਪ੍ਰਧਾਨ ਨਾਇਬ ਸਿੰਘ ਅਹਿਮਦਪੁਰ , ਕੈਸ਼ੀਅਰ ਸਿਸਨ ਗੋਇਲ, ਚੇਅਰਮੈਨ ਨਛੱਤਰ ਸਿੰਘ ਸੇਖੋਂ ਗਮਦੂਰ ਸਿੰਘ ਰੱਲੀ ਨੇ ਸਮਾਜ ਵਿੱਚ ਫੈਲੀਆਂ ਨਸ਼ਿਆਂ ਅਤੇ ਭਰੂਣ ਹੱਤਿਆਂ ਵਰਗੀਆਂ ਸਮਾਜਿਕ ਲਾਹਨਤਾਂ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਨਸ਼ਾ ਵੇਚਣ , ਭਰੂਣ ਹੱਤਿਆਂ ਕਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਪੰਜਾਬ ਸਰਕਾਰ ਤੋਂ ਅਜਿਹੇ ਗਲਤ ਅੰਸਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਜਥੇਬੰਦੀ ਵੱਲੋਂ ਜਨਜਗ੍ਰਤੀ ਲਈ ਸੈਮੀਨਾਰ ਅਤੇ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਵੀ ਕੀਤਾ ਗਿਆ । ਸ਼ਾਮਲ ਆਗੂਆਂ ਵੱਲੋਂ ਜਥੇਬੰਦਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ।ਇਸ ਮੌਕੇ ਤੇਜਾ ਸਿੰਘ ਗੁਰਨੇ ਖ਼ੁਰਦ,ਪ੍ਰੇਮ ਸਾਗਰ,ਮੰਟਾ ਜੀ, ਮਨਮੋਹਨ ਸਿੰਘ, ਕਮਲਜੀਤ ਕੌਰ, ਪ੍ਰਕਾਸ਼ ਸਿੰਘ, ਜਗਤਾਰ ਸਿੰਘ ਗੁਰਨੇ ਕਲਾਂ, ਗਮਦੂਰ ਸਿੰਘ ਦੋਦੜਾ, ਜਗਤਾਰ ਸਿੰਘ ਫੁੱਲੂ ਵਾਲਾ ਅਤੇ ਡਾਕਟਰ ਪ੍ਰਿਤਪਾਲ ਸਿੰਘ ਕੋਹਲੀ ਆਦਿ ਹਾਜ਼ਰ ਸਨ।

NO COMMENTS

LEAVE A REPLY