ਅੰਮ੍ਰਿਤਸਰ 19 ਸਤੰਬਰ (ਪਵਿੱਤਰ ਜੋਤ ) : ਮਾਨਯੋਗ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਅਤੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਭੇਜੀ ਗਈ ਟ੍ਰੈਫਿਕ ਪੁਲਿਸ ਫੋਰਸ ਜਿਸ ਵਿੱਚ ਜਸਬੀਰ ਸਿੰਘ ਏਐਸਆਈ, ਕੁਲਦੀਪ ਸਿੰਘ ਏ ਐਸ ਆਈ ਦੇ ਸਹਿਯੋਗ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਹੈਰੀਟੇਜ ਸਟ੍ਰੀਟ ਤੋਂ ਭਰਾਵਾਂ ਦਾ ਢਾਬਾ, ਹਾਲ ਗੇਟ, ਬੱਸ ਸਟੈਂਡ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਦੇ ਬਾਹਰ ਫੁੱਟਪਾਥ ਸੜਕ ਉਪਰ ਰੇਹੜੀਆਂ ਫੜੀਆਂ ਲਗਾ ਕੇ ਕੀਤੇ ਨਜਾਇਜ਼ ਕਬਜ਼ਿਆ ਨੂੰ ਮੌਕੇ ਤੋਂ ਹਟਾਇਆ ਗਿਆ।
ਇਸਦੇ ਨਾਲ ਹੀ ਉਹ ਵਿਭਾਗ ਦੀ ਟੀਮ ਵੱਲੋਂ ਚਿਤਰਾ ਟਾਕੀਜ਼ ਚੋਂਕ ਚੋਂਕ ਫ਼ਰੀਦ ਆਦਿ ਇਲਾਕਿਆਂ ਵਿੱਚ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਫੁੱਟਪਾਥ ਸੜਕ ਉਪਰ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਇਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਗਈ ਹਨ ਅਤੇ ਇਹਨਾਂ ਦਾ ਸਮਾਨ ਨਗਰ ਨਿਗਮ ਦੇ ਸਟੋਰ ਵਿਚ ਜਮਾਂ ਕਰਵਾ ਦਿੱਤਾ ਗਿਆ ਹੈ ਅਤੇ ਹਦਾਇਤ ਕੀਤੀ ਹੈ ਕਿ ਦੁਬਾਰਾ ਉਕਤ ਜਗ੍ਹਾ ਤੇ ਸਮਾਨ ਰੱਖ ਕੇ ਨਾਜਾਇਜ਼ ਕਬਜ਼ੇ ਨਾ ਕੀਤੇ ਜਾਣ।
ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਵਿੱਚ ਸਰਕਾਰੀ ਫੁੱਟਪਾਥ ਜ਼ਮੀਨ ਦੁਕਾਨਾਂ ਦੇ ਬਾਹਰ ਕੋਈ ਵੀ ਵਿਅਕਤੀ ਸਮਾਨ ਆਦਿ ਰੱਖ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ ਜੇਕਰ ਕੋਈ ਵਿਅਕਤੀ ਸ਼ਹਿਰ ਵਿਚ ਸਰਕਾਰੀ ਜ਼ਮੀਨ ਫੁਟਪਾਥ ਤੇ ਦੁਕਾਨ ਦੇ ਬਾਹਰ ਨਾਜਾਇਜ਼ ਕਬਜ਼ਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਇੰਸਪੈਕਟਰ ਰਾਜ ਕੁਮਾਰ, ਅਰੁਣ ਸਹਿਜਪਾਲ ਵਿਭਾਗੀ ਅਮਲਾ ਅਤੇ ਨਗਰ ਨਿਗਮ ਦੀ ਪੁਲਿਸ ਫੋਰਸ ਸ਼ਾਮਲ ਸੀ।