ਮੇਅਰ ਕਰਮਜੀਤ ਸਿੰਘ ਅਤੇ ਵਿਧਾਇਕ ਡਾ: ਜੀਵਨਜੋਤ ਕੌਰ ਵੱਲੋਂ ਮਿਲਕੇ ਵਾਰਡ ਨੰ.23 ਵੱਲਾ ਵਿਖੇ ਨਵੀਆਂ ਸੜਕਾਂ ਬਨਾਉਣ ਦੇ ਕੰਮ ਦਾ ਉਦਘਾਟਨ

0
15

ਅੰਮ੍ਰਿਤਸਰ 20 ਸਤੰਬਰ (ਪਵਿੱਤਰ ਜੋਤ) :  ਮੇਅਰ ਕਰਮਜੀਤ ਸਿੰਘ ਵੱਲੋਂ ਵਿਧਾਇਕ ਡਾ: ਜੀਵਨਜੋਤ ਕੌਰ ਦੇ ਨਾਲ ਮਿਲਕੇ ਵਿਧਾਨਸਭਾ ਹਲਕਾ ਅੰਮ੍ਰਿਤਸਰ ਪੂਰਬੀ ਵਿਚ ਪੈਂਦੇ ਇਲਾਕੇ ਵੱਲਾ ਵਿਖੇ ਲੁੱਕ ਬਜ਼ਰੀ ਦੀਆਂ ਨਵੀਂਆਂ ਸੜ੍ਹਕਾਂ ਬਨਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਹ ਉਦਘਾਟਨ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿਚ ਪੈਂਦੀਆਂ ਪ੍ਰਮੁੱਖ ਸੜਕਾਂ ਦੀ ਮੁੜ ਬਣਤਰ ਅਧੀਨ ਨਗਰ ਨਿਗਮ ਵੱਲੋਂ 46 ਕਰੋੜ ਰੁਪਏ ਦੇ ਪਾਸ ਕੀਤੇ ਗਏ ਪ੍ਰੋਜੈਕਟ ਅਧੀਨ ਕੀਤਾ ਜਾ ਰਿਹਾ ਹੈ। ਆਪਣੇ ਸੰਬੋਧਨ ਵਿਚ ਮੇਅਰ ਅਤੇ ਵਿਧਾਇਕ ਵੱਲੋਂ ਸਾਂਝੇ ਤੌਰ ਤੇ ਦੱਸਿਆ ਗਿਆ ਕਿ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਵਿਧਾਨ ਸਭਾ ਹਲਕਾ ਪੂਰਬੀ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਅਧੀਨ 46 ਕਰੋੜ ਰੁਪਏ ਦੀ ਲਾਗਤ ਨਾਲ ਇਸ ਗੁਰੂ ਨਗਰੀ ਦੀਆਂ ਸਾਰੀਆਂ ਪ੍ਰਮੁੱਖ ਸੜ੍ਹਕਾਂ ਦੀ ਮੁੜ ਬਣਤਰ ਕੀਤੀ ਜਾਵੇਗੀ ਜਿਸ ਨਾਲ ਸ਼ਹਿਰਵਾਸੀਆਂ ਨੂੰ ਜਿੱਥੇ ਆਵਾਜਾਈ ਸੁਖਾਲੀ ਹੋਵੇਗੀ ਉਥੇ ਸੜਕਾਂ ਦੇ ਟੋਇਆ ਆਦਿ ਤੋਂ ਨਿਜ਼ਾਤ ਹਾਸਲ ਹੋਵੇਗੀ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਤੇਰ ਬਹਾਦੁਰ ਜੀ ਦੀ ਚਰਨ ਛੋਹ ਪ੍ਰਾਪਤ ਵੱਲਾ ਸਾਹਿਬ ਧਾਰਮਿਕ ਅਤੇ ਇਤਿਹਾਸਕ ਪੱਖੋਂ ਬੜਾ ਮਹੱਤਵਪੂਰਣ ਹੈ ਅਤੇ ਇਸ ਲਈ ਵਿਕਾਸ ਦੇ ਕੰਮਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਲਾਕਾ ਨਿਵਾਸੀਆਂ ਵੱਲੋਂ ਮੇਅਰ ਅਤੇ ਵਿਧਾਇਕਾ ਦਾ ਨਿੱਘੇ ਤੌਰ ਤੇ ਸਵਾਗਤ ਕੀਤਾ ਗਿਆ।
ਇਸ ਅਵਸਰ ਤੇ ਰਣਜੀਤ ਸਿੰਘ ਭਗਤ, ਨਗਰ ਨਿਗਮ ਦੇ ਅਧਿਕਾਰੀ, ਕਰਮਚਾਰੀ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

NO COMMENTS

LEAVE A REPLY