10 ਅਕਤੂਬਰ ਨੂੰ ਰੈਡ ਕਰਾਸ ਵਿਖੇ ਹੋਵੇਗਾ ਜਿਲ੍ਹਾ ਪੱਧਰੀ ਪੇਂਟਿੰਗ ਮੁਕਾਬਲਾ – ਸਕੱਤਰ ਰੈਡ ਕਰਾਸ

0
16

ਅੰਮ੍ਰਿਤਸਰ 7 ਅਕਤੂਬਰ (ਰਾਜਿੰਦਰ ਧਾਨਿਕ) : 10 ਅਕਤੂਬਰ ਨੂੰ ਰੈਡ ਕਰਾਸ ਵਿਖੇ ਜਿਲ੍ਹਾ ਪੱਧਰੀ ਪੇਂਟਿੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਤੇ ਆਉਣ ਵਾਲੇ ਬੱਚਿਆਂ ਨੂੰ ਡਵੀਜ਼ਨਲ ਪੱਧਰ ਤੇ ਮੁਕਾਬਲੇ ਲਈ ਭੇਜਿਆ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰੈਡ ਕਰਾਸ ਦੇ ਸਕੱਤਰ ਤਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਇਸ ਮੁਕਾਬਲੇ ਲਈ 5 ਤੋਂ 18 ਸਾਲ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਦੇ ਵਿੱਚ 4 ਗਰੁੱਪ ਬਣਾਏ ਗਏ ਹਨ। ਉਨਾਂ ਦੱਸਿਆ ਕਿ ਪਹਿਲੇ ਗਰੀਨ ਗਰੁੱਪ ਵਿੱਚ 5 ਤੋਂ 9 ਸਾਲ ਦੇ ਬੱਚੇ, ਵਾਈਟ ਗਰੁੱਪ ਵਿੱਚ 10 ਤੋਂ 16 ਸਾਲ ਦੇ ਬੱਚੇ ਅਤੇ ਸਪੈਸ਼ਲ ਲੋੜਾਂ ਵਾਲੇ ਬੱਚਿਆਂ ਲਈ ਯੈਲੋ ਗਰੁੱਪ ਵਿੱਚ 5 ਤੋਂ 10 ਸਾਲ ਦੇ ਬੱਚੇ ਅਤੇ ਰੈਡ ਗਰੁੱਪ ਵਿੱਚ 11 ਤੋਂ 18 ਸਾਲ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 10 ਅਕਤੂਬਰ ਨੂੰ ਹੋਣ ਵਾਲੇ ਪੇਟਿੰਗ ਮੁਕਾਬਲਿਆਂ ਦਾ ਉਦਘਾਟਨ ਸ੍ਰੀਮਤੀ ਗੁਰਪ੍ਰੀਤ ਕੌਰ ਜੌਹਲ ਸੂਦਨ ਧਰਮਪਤਨੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਡਵੀਜ਼ਨ ਪੱਧਰ ਦੇ ਮੁਕਾਬਲੇ 14 ਅਕਤੂਬਰ ਨੂੰ ਵਿਰਸਾ ਵਿਹਾਰ ਕੰਪਲੈਕਸ ਕਪੂਰਥਲਾ ਵਿਖੇ ਹੋਣਗੇ।

NO COMMENTS

LEAVE A REPLY