ਗੱਡੀਆਂ ਵਿਚ ਸ਼ਰੇਆਮ ਸ਼ਰਾਬ ਸਰਵ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ

0
19

ਅੰਮ੍ਰਿਤਸਰ 8 ਅਕਤੂਬਰ (ਅਰਵਿੰਦਰ ਵੜੈਚ) : ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਬਿਨਾਂ ਲਾਇਸੰਸ ਅਤੇ ਪਬਲਿਕ ਪਲੇਸ ਤੇ ਕਾਰਾਂ ਵਿੱਚ ਸ਼ਰੇਆਮ ਸ਼ਰਾਬ ਸਰਵ ਕਰਨ ਵਾਲਿਆ ਖਿਲਾਫ਼ ਮੁਹਿੰਮ ਚਲਾਈ ਗਈ ਜਿਸਦੇ ਤਹਿਤ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ.
ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ. ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਈ ਰਣਜੀਤ ਐਵੀਨਿਊ ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਵਿੱਚ ਏ.ਐਸ.ਆਈ ਗੁਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਬੋਨ-ਲਿਸਿਮਲ ਰੈਸਟੋਰੈਂਟ, ਡੀ-ਬਲਾਕ ਰਣਜੀਤ ਐਵੀਨਿਊ,ਅੰਮ੍ਰਿਤਸਰ ਦੇ ਮਾਲਕ ਰਿੰਪਲ ਅਤੇ ਅੰਮੂ ਖਿਲਾਫ਼ ਮੁਕੱਦਮਾਂ ਦਰਜ਼ ਕੀਤਾ ਗਿਆ ਹੈ। ਸੂਚਨਾਂ ਮਿਲੀ ਕਿ ਬੋਨ ਲਿਸਿਅਲ ਰੈਸਟੋਰੈਂਟ, ਡੀ-ਬਲਾਕ ਰਣਜੀਤ ਐਵੀਨਿਊ, ਅੰਮ੍ਰਿਤਸਰ ਦੇ ਮਾਲਕ ਬਿੰਨਾ ਲਾਇਸੰਸ ਰੈਸਟੋਰੈਟ ਦੇ ਅੰਦਰ ਅਤੇ ਇਸ ਤੋਂ ਇਲਾਵਾ ਬਾਹਰ ਖੜੀਆਂ ਗੱਡੀਆਂ ਵਿੱਚ ਸ਼ਰੇਆਮ ਸ਼ਰਾਬ ਸਰਵ ਕਰਦੇ ਹਨ। ਜੋ ਸੂਚਨਾਂ ਦੇ ਅਧਾਰ ਤੇ ਏ.ਐਸ.ਆਈ ਗੁਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਸਿਵਲ ਪਾਰਚਾਤ ਕਰਕੇ ਕਾਰ ਵਿਚ ਬੋਨ ਲਿਸਿਅਲ ਰੈਸਟੋਰੈਂਟ ਰਣਜੀਤ ਐਵੀਨਿਊ, ਅੰਮ੍ਰਿਤਸਰ ਦੇ ਬਾਹਰ ਖੜ੍ਹੀ ਕੀਤੀ ਅਤੇ ਬੋਨ ਲਿਸਿਅਲ ਰੈਸਟੋਰੈਂਟ ਦੇ ਇੱਕ ਨਾਬਾਲਗ ਵਰਕਰ ਨੇ ਉਹਨਾਂ ਨੂੰ ਇਕ ਮੈਨਯੂ ਦਿੱਤਾ, ਜਿਸ ਵਿੱਚ ਵੱਖ-ਵੱਖ ਕਿਸਮ ਦੀ ਸ਼ਰਾਬ ਸੀ ਅਤੇ ਉਹਨਾਂ ਵੱਲੋਂ ਆਡਰ ਕਰਨ ਤੇ ਬੋਨਲਿਸਿਅਲ ਰੈਸਟੋਰੈਟ ਵਿੱਚੋਂ 04 ਗਿਲਾਸ ਪਲਾਸਟਿਕ ਦੇ ਜਿੰਨਾਂ ਤੇ ਬੈਨ ਲਿਸਿਆਸ ਰੈਸਟੋਰੈਟ ਦਾ ਨਾਮ ਪ੍ਰਿੰਟ ਸੀ ਅਤੇ ਗਲਾਸਾਂ ਵਿੱਚ ਸ਼ਰਾਬ ਪਾ ਕੇ ਕਾਰ ਵਿੱਚ ਲਿਆ ਕੇ ਦਿੱਤੀ ਤੇ ਸ਼ਰਾਬ ਦਾ ਬਿੱਲ ਵੀ ਦਿੱਤਾ। ਜਿਸਤੇ ਬੈਨ ਲਿਸਿਅਲ ਰੈਸਟੋਰੈਂਟ ਦੇ ਮਾਲਕ ਰਿੰਪਲ ਅਤੇ ਅੰਮੂ ਵੱਲੋਂ ਬਿਨਾਂ ਲਾਇਸੈਂਸ ਸ਼ਰਾਬ ਸਰਵ ਕਰਨ ਅਤੇ ਨਾਬਾਲਗ ਬੱਚੇ ਕੋਲੋ ਮਜਦੂਰੀ ਕਰਵਾਉਣ ਹੇਠ ਮੁੱਕਦਮਾਂ ਨੰਬਰ 190 ਮਿਤੀ 07-10-2022 ਜੁਰਮ 68/1/14 ਆਬਕਾਰੀ ਐਕਟ, 78 ਜੇ.ਜੇ ਐਕਟ 2015 03 ਚਾਈਲਡ ਲੇਬਰ ਐਕਟ,1986 ਥਾਈ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਖੇ ਦਰਜ਼
ਰਜਿਸਟਰ ਕਰਕੇ 04 ਗਲਾਸ, ਮੈਨਿਊ ਅਤੇ ਸਰਵ ਕੀਤੀ ਵਿਸਕੀ ਬ੍ਰਾਮਦ ਕੀਤੀ ਗਈ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਪਬਲਿਕ ਪ੍ਲੇਸ/ਗੱਡੀਆਂ ਵਿੱਚ ਸ਼ਰਾਬ ਸਰਵ ਕਰਨ ਵਾਲਿਆਂ ਖ਼ਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ। ਜੇਕਰ ਭਵਿੱਖ ਵਿਚ ਅਜਿਹਾ ਕੋਈ ਮਾਮਲਾ ਸਾਮ੍ਹਣੇ ਆਇਆ ਤਾਂ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

NO COMMENTS

LEAVE A REPLY