ਨੌਜਵਾਨ ਤਰੱਕੀ ਅਤੇ ਖੁਸ਼ਹਾਲੀ ਲਈ ਅਹਿਮ ਯੋਗਦਾਨ ਅਦਾ ਕਰਨ-ਡਾ.ਜੀਵਨ ਜੋਤੀ ਸਿਡਾਨਾ
ਅੰਮ੍ਰਿਤਸਰ,7 ਅਕਤੂਬਰ (ਅਰਵਿੰਦਰ ਵੜੈਚ)- ਸਿਡਾਨਾ ਐਯੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ,ਰਾਮ ਤੀਰਥ ਰੋਡ, ਅੰਮ੍ਰਿਤਸਰ ਵੱਲੋਂ ਪੰਜਾਬ ਵਾਸੀਆਂ ਨੂੰ ਵਧੀਆ ਤਰੀਕੇ ਨਾਲ ਸਿੱਖਿਆ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੀਆਂ ਸਿੱਖਿਅਕ ਸੰਸਥਾਵਾਂ ਤੋਂ ਚੰਗੀ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚੇ ਦੇਸ਼ ਵਿਦੇਸ਼ਾਂ ਵਿੱਚ ਆਪਣਾ ਭਵਿੱਖ ਉਜਵੱਲ ਕਰ ਰਹੇ ਹਨ। ਉੱਥੇ ਸਿਡਾਨਾ ਸੰਸਥਾ ਦਾ ਨਾਮ ਵੀ ਰੋਸ਼ਨ ਹੋ ਰਿਹਾ ਹੈ।
ਮੈਨੇਜਿੰਗ ਡਾਇਰੈਕਟਰ ਡਾ.ਜੀਵਨ ਜੋਤੀ ਸਿਡਾਨਾ ਦੀ ਰਹਿਨੁਮਾਈ ਅਤੇ ਮਿਹਨਤ ਸਦਕਾ ਸਿਡਾਨਾ ਇੰਟਰਨੈਸ਼ਨਲ ਸਕੂਲ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ,ਸਿਡਾਨਾ ਪਾਲੀਟੈਕਨੀਕਲ,ਸਿਡਾਨਾ ਡਿਗਰੀ ਕਾਲਜ ਪਿਛਲੇ ਦਹਾਕਿਆਂ ਤੋਂ ਬੱਚਿਆਂ ਨੂੰ ਚੰਗੇ ਅਤੇ ਉਚੇਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ। ਸਾਲ 2020 ਤੋਂ ਸਿਡਾਨਾ ਮਲਟੀ ਸਪੈਸ਼ਲਿਟੀ ਹਸਪਤਾਲ ਜ਼ਰੀਏ ਸਰਹੱਦੀ ਖੇਤਰ ਦੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤਰ੍ਹਾਂ ਹਸਪਤਾਲ ਵਿੱਚ ਅਲਟਰਾਸਾਉੰਡ,ਐਕਸ-ਰੇ,24 ਘੰਟੇ ਐਮਰਜੇਂਸੀ,ਆਈ ਸੀ ਮੋਡੂਲਰ,ਅਧੁਨਿਕ ਆਪ੍ਰੇਸ਼ਨ ਥਿਏਟਰ,ਲੈਬ ਟਰੋਮਾ ਸੈਂਟਰ ਸਮੇਤ 24 ਘੰਟੇ ਮੈਡੀਕਲ ਸਟੋਰ ਦੀਆਂ ਸਹੂਲਤਾਂਵਾਂ ਦਿੱਤੀਆਂ ਜਾ ਰਹੀਆਂ ਹਨ। ਸਿਡਾਨਾ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਨੂੰ ਦੇਖਦੇ ਹੋਏ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਦੇ ਲਈ ਨਸ਼ਾ ਛਡਾਉਣ ਦਾ ਵੀ ਖਾਸ ਪ੍ਰਬੰਧ ਹੈ। ਇਸ ਦੇ ਨਾਲ-ਨਾਲ ਮਾਨਸਿਕ ਰੋਗਾਂ ਦੇ ਇਲਾਜ,ਡਿਪਰੈਸ਼ਨ,ਯਾਦਾਸ਼ਤ ਦੀ ਕਮਜੋਰੀ,ਨੀਂਦ ਨਾ ਆਉਣਾ ਵਰਗੀਆਂ ਬੀਮਾਰੀਆਂ ਦੇ ਵੀ ਤਸੱਲੀਬਖ਼ਸ਼ ਇਲਾਜ ਕੀਤੇ ਜਾ ਰਹੇ ਹਨ। ਡਾ.ਸਿਡਾਨਾਂ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦਾ ਭਵਿੱਖ ਹਨ। ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਤਰੱਕੀ ਅਤੇ ਖੁਸ਼ਹਾਲੀ ਦਾ ਰਸਤਾ ਅਖਤਿਆਰ ਕਰਦੇ ਹੋਏ ਅੱਗੇ ਕੰਮਾਂ ਲਈ ਹਮੇਸ਼ਾਂ ਅੱਗੇ ਆਉਣਾ ਚਾਹੀਦਾ ਹੈ।