ਖੂਨਦਾਨ ਕਰਕੇ ਅਸੀਂ ਸੜਕੀ ਹਾਦਸੇ,ਐਮਰਜੈਂਸੀ ਸਮੇਂ,ਗੰਭੀਰ ਬਿਮਾਰੀਆਂ,ਗਰਭਵਤੀ ਔਰਤਾਂ ਚ ਜਣੇਪੇ ਸਮੇਂ ਖੂਨ ਦੀ ਘਾਟ ਸਮੇਂ ਕੀਮਤੀ ਜਾਨਾਂ ਬਚਾ ਸਕਦੇ ਹਾਂ।

0
14

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ, ਬੁਢਲਾਡਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ,ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਟੀ.ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਅਸ਼ਵਨੀ ਕੁਮਾਰ ਸਿਵਲ ਸਰਜਨ ,ਡਾ ਰਣਜੀਤ ਰਾਏ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਚੇਤਨ ਪ੍ਰਕਾਸ਼ ਪ੍ੜਰਦੀ ਅਗਵਾਈ ਵਿੱਚ ਸਕਸੈੱਸ ਸੰਸਥਾ ਬੁਢਲਾਡਾ ਵਿਖੇ ਖੂਨ ਦਾਨ ਸੰਬੰਧੀ ਐਕਸਟੈਸ਼ਨ ਲੈਕਚਰ ਦਿੱਤਾ ਗਿਆ। ਹਰਬੰਸ ਮੱਤੀ ਬਲਾਕ ਐਕਸਟੈਂਸ਼ਨ ਐਜੂਕੇਟਰ ਬੁਢਲਾਡਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਖੂਨ ਦਾਨ ਮਹਾਂ ਦਾਨ ਹੈ।ਖੂਨਦਾਨ ਕਰਕੇ ਅਸੀਂ ਸੜਕੀ ਹਾਦਸੇ,ਐਮਰਜੈਂਸੀ ਸਮੇਂ,ਗੰਭੀਰ ਬਿਮਾਰੀਆਂ,ਗਰਭਵਤੀ ਔਰਤਾਂ’ਚ ਜਣੇਪੇ ਸਮੇਂ ਖੂਨ ਦੀ ਘਾਟ ਸਮੇਂ ਕੀਮਤੀ ਜਾਨਾਂ ਬਚਾ ਸਕਦੇ ਹਾਂ। ਨੇਕੀ ਫਾਊਂਡੇਸ਼ਨ ਅਤੇ ਹੋਰ ਸਮਾਜ ਭਲਾਈ ਸੰਸਥਾਵਾਂ ਵੱਲੋਂ ਸਿਹਤ ਵਿਭਾਗ ਨੂੰ ਸਿਹਤ ਸੇਵਾਵਾਂ ਵਿੱਚ ਦਿੱਤੇ ਜਾ ਰਿਹਾ ਸਹਿਯੋਗ ਬਹੁਤ ਹੀ ਸਲਾਘਾਯੋਗ ਕਦਮ ਹੈ। ਖੂਨ ਦੀ ਇੱਕ ਯੂਨਿਟ ਨਾਲ ਕਿਸੇ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਖੂਨਦਾਨ ਕਰਨਾ ਸਭ ਤੋਂ ਪਵਿੱਤਰ ਸਮਾਜਿਕ ਫਰਜ਼ ਹੈ ਅਤੇ ਹਰ ਵਿਅਕਤੀ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ 18-65 ਸਾਲ ਅਤੇ ਘੱਟੋ ਘੱਟ 50 ਕਿਲੋਗ੍ਰਾਮ ਭਾਰ ਦਾ ਕੋਈ ਵੀ ਤੰਦਰੁਸਤ ਵਿਅਕਤੀ ਹਰੇਕ 3 ਮਹੀਨਿਆਂ ਬਾਅਦ 350/450 ਮਿਲੀਲੀਟਰ ਖੂਨ ਦਾਨ ਕਰ ਸਕਦਾ ਹੈ। ਖੂਨਦਾਨ ਕਰਨ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ ਅਤੇ ਦਾਨ ਕੀਤਾ ਖੂਨ 24 ਘੰਟੇ ਤੋਂ 7 ਦਿਨਾਂ ਤੱਕ ਮਨੁੱਖੀ ਸਰੀਰ ਵਿਚ ਦੁਬਾਰਾ ਪੈਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਹੂ ਮਨੁੱਖੀ ਸਰੀਰ ਦਾ ਇਕ ਜ਼ਰੂਰੀ ਤੱਤ ਹੈ, ਇਸ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੋ ਸਕਦਾ ਅਤੇ ਖੂਨ ਦਾ ਕੋਈ ਬਦਲ ਨਹੀਂ ਹੋ ਸਕਦਾ। ਇਸ ਸਮੇਂ ਸਮੂਹ ਹਾਜਰੀਨ ਨੂੰ ਕਿਹਾ ਗਿਆ ਕਿ ਉਹ ਆਪਣੇ ਰਿਸਤੇਦਾਰ, ਦੋਸਤ,ਆਪਣੇ ਪਰਿਵਾਰ ਅਤੇ ਜਨਤਾ ਨੂੰ ਬਿਨਾਂ ਲੋਭ ਲਾਲਚ,ਜਾਤੀ ਧਰਮ ਭੇਦ ਭਾਵ ਤੋਂ ਬਿਨਾਂ ,ਆਪਣੇ ਖਰਚ ਤੇ ਨਿਯਮਤ ਰੂਪ ਵਿੱਚ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਖੂਨ ਦੀ ਕਮੀ ਕਾਰਨ ਕੋਈ ਵੀ ਕੀਮਤੀ ਜਾਨ ਨਾਂ ਜਾਵੇ। ਹਰਬੰਸ ਮੱਤੀ ਨੇ ਨਾਗਰਿਕਾਂ ਨੂੰ ਅੱਗੇ ਆਉਣ ਅਤੇ ਮਨੁੱਖੀ ਜਾਨਾਂ ਬਚਾਉਣ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ।

NO COMMENTS

LEAVE A REPLY