ਦਿ ਰੌਇਲ ਗਰੁੱਪ ਆਫ ਕਾਲਜ, ਬੋੜਾਵਾਲ ਵਿਖੇ ਖੂਨਦਾਨ ਕੈਂਪ ਅਤੇ ਪਾਣੀ ਬਚਾਓ ਸੈਮੀਨਾਰ ਦਾ ਆਯੋਜਨ

0
37

 

ਬੁਢਲਾਡਾ, 10 ਮਈ (ਦਵਿੰਦਰ ਸਿੰਘ ਕੋਹਲੀ) : ਦਿ ਰੌਇਲ ਗਰੁੱਪ ਆਫ ਕਾਲਜ, ਬੋੜਾਵਾਲ ਅਤੇ ਦਿ ਰੌਇਲ ਗਰੁੱਪ ਆਫ ਨਰਸਿੰਗ ਕਾਲਜ ਦੇ ਸਾਂਝੇ ਉੱਦਮ ਸਦਕਾ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਨਰਸਿੰਗ ਦਿਵਸ ਨੂੰ ਸਮਰਪਿਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਰਘਬੀਰ ਸਿੰਘ ਮਾਨ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਅਤੇ ‘ਪਾਣੀ ਬਚਾਓ‘ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।
ਕਾਲਜ ਪਿ੍ਰੰਸੀਪਲ ਡਾ.ਕੁਲਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਖੂਨ ਦਾਨ ਮਹਾਂ ਦਾਨ ਹੈ ਹਰ ਸਿਹਤਮੰਦ ਇਨਸਾਨ ਨੂੰ ਇਹ ਦਾਨ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਆਪਣੇ ਸੰਬੋਧਨ ਵਿੱਚ ਸ੍ਰੀ ਰਘਬੀਰ ਸਿੰਘ ਮਾਨ ਨੇ ਗੁਰਬਾਣੀ ਦੇ ਮਹਾਂਵਾਕ ਅਨੁਸਾਰ ‘ਪਵਣ ਗੁਰੂ ਪਾਣੀ ਪਿਤਾ‘ ਦਾ ਉਚਾਰਣ ਕਰਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨ ਦਾਨ ਸਭ ਤੋਂ ਵੱਡਾ ਦਾਨ ਹੈ। ਉਨ੍ਹਾਂ ਖ਼ੂਨਦਾਨ ਦੇ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਕੈਂਪ ਵਿੱਚ 35 ਤੋਂ ਵੱਧ ਵਿਦਿਆਰਥੀਆਂ ਨੇ ਖੂਨ ਦਾਨ ਕੀਤਾ। ਕੈਂਪ ਵਿਚ ਲੜਕੀਆਂ ਵੱਲੋਂ ਵੀ ਵੱਧ-ਚੜ੍ਹ ਕੇ ਖੂਨ ਦਾਨ ਕੀਤਾ ਗਿਆ।
ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਫਤਾ ਵਿਸ਼ੇਸ਼ ਤੌਰ ’ਤੇ ਥੈਲੇਸੀਮੀਆ ਨਾਮ ਦੀ ਫੈਲੀ ਬਿਮਾਰੀ ਸੰਬੰਧੀ ਜਾਗਰੂਕ ਕਰਨ ਲਈ ਮਨਾਇਆ ਜਾ ਰਿਹਾ ਹੈ, ਇਸ ਲਈ ਇਸ ਨੂੰ ਸਮਰਪਿਤ ਵੱਖ-ਵੱਖ ਥਾਵਾਂ ’ਤੇ ਖੂਨ ਦਾਨ ਕੈਂਪ ਲਗਾਏ ਜਾ ਰਹੇ ਹਨ। ਡੀਨ ਅਪ੍ਰੇਸਨਜ ਪ੍ਰੋ.ਸੁਰਜਨ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਖੂਨ ਦਾਨ ਕਰਨ ਨਾਲ ਅਸੀਂ ਕਿਸੇ ਦੀ ਜਾਨ ਬਚਾ ਸਕਦੇ ਹਾਂ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਦੀ ਅਗਵਾਈ ਅਸਿਸਟੈਂਟ ਪ੍ਰੋਫੈੱਸਰ ਹਰਵਿੰਦਰ ਸਿੰਘ ਨੇ ਕੀਤੀ। ਉਨ੍ਹਾਂ ਐਨ ਐਸ ਐਸ ਇੰਚਾਰਜ ਅਸਿਸਟੈਂਟ. ਪ੍ਰੋਫੈੱਸਰ ਗੁਰਪ੍ਰੀਤ ਸਿੰਘ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਅਸਿਸਟੈਂਟ ਪ੍ਰੋਫੈੱਸਰ ਹੈਪੀ ਸਿੰਘ ਵੀ ਮੌਜੂਦ ਸਨ। ਮੰਚ ਸੰਚਾਲਕ ਦੀ ਭੂਮਿਕਾ ਅਸਿਸਟੈਂਟ ਪ੍ਰੋਫੈੱਸਰ ਡਾ. ਭੁਪਿੰਦਰ ਸਿੰਘ ਸਿੱਧੂ ਨੇ ਨਿਭਾਈ। ਚੇਅਰਮੈਨ ਸ੍ਰੀ ਏਕਮਜੀਤ ਸਿੰਘ ਸੋਹਲ ਨੇ ਅਜਿਹੇ ਸਮਾਜਿਕ ਕਾਰਜ ਵਿੱਚ ਸਹਿਭਾਗਤਾ ਕਰਨ ਲਈ ਸਮੂਹ ਸਟਾਫ ’ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।

NO COMMENTS

LEAVE A REPLY