ਅੰਮ੍ਰਿਤਸਰ,18 ਸਤੰਬਰ (ਪਵਿੱਤਰ ਜੋਤ)- ਪ੍ਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਲ ਦੇ ਸਬੰਧ ਵਿੱਚ ਮਨਾਏ ਗਏ ਸੇਵਾ ਦਿਵਸ ਦੇ ਮੌਕੇ ਤੇ ਅਦਲੱਖਾ ਬੱਲਡ ਬੈਂਕ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਨੌਜਵਾਨਾਂ ਨੇ ਬੜੇ ਉਤਸ਼ਾਹ ਦੇ ਨਾਲ ਖੂਨਦਾਨ ਕਰਕੇ ਦੂਸਰਿਆਂ ਨੂੰ ਖੂਨਦਾਨ ਕਰਨ ਦਾ ਸੰਦੇਸ਼ ਦਿੱਤਾ। ਡਾ.ਰਮੇਸ਼ਪਾਲ ਸਿੰਘ ਅਤੇ ਮੈਨੇਜਰ ਰਮੇਸ਼ ਚੋਪੜਾ ਨੇ ਕਿਹਾ ਕਿ ਖੂਨ ਦਾਨ ਇੱਕ ਮਹਾਂ ਦਾਨ ਹੈ। ਕਿਸੇ ਖੂਨਦਾਨੀ ਵੱਲੋਂ ਦਿੱਤਾ ਗਿਆ ਖੂਨ ਕਿਸੇ ਦੂਸਰੇ ਦੇ ਪਰਿਵਾਰਿਕ ਮੈਂਬਰ ਦੀ ਜਾਨ ਬਚਾਉਂਦਾ ਹੈ। ਜਿਸ ਨਾਲ ਪਰਿਵਾਰਿਕ ਮੈਂਬਰਾਂ ਅਤੇ ਪਰਮਾਤਮਾ ਵੱਲੋਂ ਖੂਨ ਦਾਨ ਕਰਨ ਵਾਲੇ ਨੂੰ ਆਸ਼ੀਰਵਾਦ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਲੜਕੇ ਤੇ ਲੜਕੀਆਂ ਵਿੱਚ ਖੂਨਦਾਨ ਪ੍ਰਤੀ ਵਧ ਰਿਹਾ ਉਤਸ਼ਾਹ ਸਰਾਹਨਾਯੋਗ ਹੈ। ਇਸ ਮੌਕੇ ਤੇ ਪਰਵਿੰਦਰ,ਕੰਵਲ,ਰਵਨੀਤ, ਪ੍ਰਿੰਸ ਵੱਲੋਂ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਗਈਆਂ।