ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਹੋਈ ਮਹੀਨਾਵਾਰ ਮੀਟਿੰਗ

0
25

ਬੁਢਲਾਡਾ, 11 ਮਈ (ਦਵਿੰਦਰ ਸਿੰਘ ਕੋਹਲੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ.295 ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਪਰਗਟ ਸਿੰਘ ਕਣਕਵਾਲ ਦੀ ਅਗਵਾਈ ਵਿਚ ਇੰਡੀਆ ਸਵੀਟਹਾਊਸ ਵਿਚ ਹੋਈ।ਜਿਸ ਵਿਚ ਬਲਾਕ ਮਾਨਸਾ ਅਤੇ ਬਲਾਕ ਭੀਖੀ ਦੇ ਅਹੁਦੇਦਾਰ ਸਾਥੀਆ ਸਮੇਤ ਸ਼ਾਮਿਲ ਹੋਏ ਵਿਸ਼ੇਸ਼ ਰੂਪ ਵਿੱਚ ਡਾਕਟਰ ਹਰਦੀਪ ਸਿੰਘ ਬਰੇ ਜਿਲਾ ਪ੍ਰਧਾਨ ਡਾਕਟਰ ਜਸਵੀਰ ਸਿੰਘ ਸੂਬਾ ਮੀਤ ਪ੍ਰਧਾਨ ਨੇ ਸਿਰਕਤ ਕੀਤੀ ਅਤੇ ਬੱਚਿਆ ਦੇ ਮਾਹਿਰ ਡਾਕਟਰ ਰਜਨੀਸ਼ ਸਿੱਧੂ ਅਤੇ ਡਾਕਟਰ ਨੀਤੂ ਜਾਂਗੜ ਔਰਤ ਰੋਗਾਂ ਦੇ ਮਾਹਿਰ ਸ਼ਾਮਿਲ ਹੋਏ।ਉਨਾਂ ਨੇ ਬੱਚਿਆ ਦੀਆਂ ਬੀਮਾਰੀਆਂ ਬਾਰੇ ਅਤੇ ਡਾਕਟਰ ਨੀਤਾ ਨੇ ਔਰਤ ਦੇ ਰੋਗਾਂ ਬਾਰੇ ਜਾਣਕਾਰੀ ਦਿੱਤੀ।ਮੀਟਿੰਗ ਨੂੰ ਸੰਬੋਧਨ ਕਰਦਿਆ ਜਿਲਾ ਪ੍ਰਧਾਨ ਡਾ. ਹਰਦੀਪ ਸਿੰਘ ਨੇ ਜ਼ਿਲ੍ਹੇ ਦੇ ਡਾਕਟਰ ਸਾਥੀਆ ਨੂੰ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਆਪਣਾ ਕਲੀਨਿਕ ਸਾਫ ਸੁਥਰਾ ਰੱਖਣ ਲਈ ਕਿਹਾ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਹਿਆ ਇਸ ਮੌਕੇ ਸੂਬਾ ਮੀਤ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੁੜੱਦੀ ਨੇ ਕਿਹਾ ਕਿ ਕੁੱਝ ਲੋਕ ਜਥੇਬੰਦੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ,ਇਹੋ ਜਿਹੇ ਲੋਕਾ ਸਾਡੀ ਜਥੇਬੰਦੀ ਕੋਈ ਸਬੰਧ ਨਹੀ ਹੈ।ਅਸੀਂ ਹਮੇਸ਼ਾ ਜਥੇਬੰਦੀ ਨਾਲ ਖੜਨਾ ਹੈ।ਇਸ ਮੌਕੇ ਬਲਾਕ ਮਾਨਸਾ ਦੇ ਸਕੱਤਰ ਡਾ.ਜਸਵੰਤ ਸਿੰਘ,ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਭੈਣੀ ਬਾਘਾ,ਬਲਾਕ ਕੈਸ਼ੀਅਰ ਗੁਰਪ੍ਰੀਤ ਸਿੰਘ,ਬਲਾਕ ਬੁਢਲਾਡਾ ਦੇ ਪ੍ਰੈਸ ਸਕੱਤਰ,ਡਾ.ਰਿੰਕੂ ਗੁਰਨੇ ਬਲਾਕ ਸਕੱਤਰ,ਬਲਜੀਤ ਸਿੰਘ ਪਰੋਚਾ,ਜਿਲਾ ਚੇਅਰਮੈਨ ਡਾਕਟਰ ਪਾਲ ਦਾਸ,ਜ਼ਿਲ੍ਹਾ ਕੈਸ਼ੀਅਰ ਹਰਜਿੰਦਰ ਸਿੰਘ,ਡਾ.ਗੁਰਤੇਜ ਖਾਨ,ਡਾ.ਰਾਜਖਾਨ,ਡਾ.ਅਮਰੀਕ ਖਾਨ ਅਤੇ ਬਲਾਕ ਪ੍ਰਧਾਨ ਡਾ.ਪਰਗਟ ਸਿੰਘ ਕਣਕਵਾਲ ਨੇ ਸੰਬੋਧਨ ਕੀਤਾ ਅਤੇ ਸਾਰਿਆ ਦਾ ਧੰਨਵਾਦ ਕੀਤਾ।

NO COMMENTS

LEAVE A REPLY