ਕੋਟਪਾ ਐਕਟ ਦੀ ਉਲੰਘਣਾਂ ਕਰਨ ਵਾਲੇ 17 ਦੁਕਾਨਦਾਰਾਂ ਅਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲੇ 8 ਲੋਕਾਂ ਦੇ ਕੱਟੇ ਗਏ ਚਲਾਣ

0
25

ਈ-ਸਿਗਰਟ ਜਾਨਲੇਵਾ ਹੋ ਸਕਦੀ ਹੈ: ਸਿਵਲ ਸਰਜਨ ਡਾ ਚਰਨਜੀਤ ਸਿੰਘ
ਅੰਮ੍ਰਿਤਸਰ 10 ਮਈ (ਪਵਿੱਤਰ ਜੋਤ) : ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਸਿਹਤ ਵਿਭਾਗ ਵਲੋਂ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬਧੀ ਅੱਜ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਤੋਂ ਜਿਲਾ ਨੋਡਲ ਅਫਸਰ ਐਨ.ਟੀ.ਸੀ.ਪੀ. ਕਮ ਡੀ.ਡੀ. ਐਚ.ਓ. ਡਾ ਜਗਨਜੋਤ ਕੌਰ ਦੀ ਅਗਵਾਹੀ ਹੇਠਾਂ ਇਕ ਸਪੈਸ਼ਲ ਟੀਮ ਦਾ ਗਠਣ ਕੀਤਾ ਗਿਆ। ਜਿਸ ਵਿਚ ਜਿਲਾ ਐਮ.ਈ.ਆਈ.ਉ. ਅਮਰਦੀਪ ਸਿੰਘ, ਐਸ.ਆਈ. ਪਰਮਜੀਤ ਸਿੰਘ, ਐਸ.ਆਈ. ਰਜਿੰਦਰ ਸਿੰਘ, ਮੰਗਲ ਦਾਸ, ਰਜਿੰਦਰ ਸਿੰਘ, ਰਸ਼ਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਸ਼ਾਮਿਲ ਸਨ।ਇਸ ਟੀਮ ਵਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼ਹਿਰ ਦੇ ਵੱਖ-ਵੱਖ ਇਲਕਿਆਂ ਵਿਚ ਲਗਭਗ 27 ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਣ ਮਾਡਲ ਟਾਉਨ, ਰਾਣੀ ਕਾ ਬਾਗ, ਛੇਹਰਟਾ, ਹਰੀਪੁਰਾ ਅਤੇ ਰਣਜੀਤ ਐਵੀਨਿਉ ਦੇ ਨੇੜੇ ਦੇ ਇਲਾਕਿਆਂ ਵਿਚ 17 ਦੁਕਾਨਦਾਰਾਂ ਦੇ ਮੌਕੇ ਤੇ ਚਲਾਣ ਕੱਟੇ ਗਏ ਅਤੇ ਪਬਲਿਕ ਸਥਾਨਾਂ ਤੇ ਸਿਗਰਟ ਪੀਣ ਵਾਲੇ 8 ਲੋਕਾਂ ਦੇ ਮੌਕੇ ਤੇ ਜੁਰਮਾਨਾਂ ਚਲਾਣ ਕੀਤੇ ਗਏ। ਡਾ ਜਗਨਜੋਤ ਕੌਰ ਨੇ ਇਸ ਮੌਕੇ ਤੇ ਜਾਣਕਾਰੀ ਦਿੱਤੀ ਕਿ ਈ-ਸਿਗਰਟ ਪੀਣਾਂ ਜਾਨਲੇਵਾ ਹੋ ਸਕਦਾ ਹੈ, ਇਸ ਨਾਲ ਬਹੁਤ ਸਾਰੀਆਂ ਫੇਫੜਿਆਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ ਅਤੇ ਕੈਂਸਰ ਹੋਣ ਦਾ ਖਤਰਾ ਵੱਧ ਸਕਦਾ ਹੈ, ਇਸ ਲਈ ਜੇਕਰ ਕੋਈ ਵੀ ਤੰਬਾਕੂ ਵਿਕ੍ਰੇਤਾਂ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ( ਇਮਪੋਰਟਿਡ ਸਿਗਰਟ) ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਧਾਰਾਂ 20 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਇਸ ਤੋਂ ਇਲਾਵਾ ਪਬਲਿਕ ਸਥਾਨਾਂ ਤੇ ਸਿਗਰਟਨੋਸ਼ੀ ਕਰਨਾਂ ਅਤੇ ਖੁਲੀ ਸਿਗਰਟ ਵੇਚਣਾਂ ਵੀ ਸਜਾ/ਜੁਰਮਾਨੇ ਯੋਗ ਅਪਰਾਧ ਹੈ।

NO COMMENTS

LEAVE A REPLY