ਪੁਰਾਣੀ ਪੈਨਸ਼ਨ ਪਾ੍ਪਤੀ ਮੋਰਚਾ ਵਲੋਂ ਜੋਨਲ ਕਨਵੈਨਸ਼ਨ
ਅੰਮ੍ਰਿਤਸਰ 13 ਮਈ (ਪਵਿੱਤਰ ਜੋਤ) : ਰਾਜਸਥਾਨ ਤੇ ਸਤੀਸ਼ਗੜ ਸਰਕਾਰ ਦੀ ਤਰਜ ਤੇ ਪੁਰਾਣੀ ਪੈਨਸ਼ਨ ਸਕੀਮ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਲਾਗੂ ਕਰੇ। ਇਹ ਜੋਰਦਾਰ ਮੰਗ ਕਰਦਿਆਂ ਪੁਰਾਣੀ ਪੈਨਸ਼ਨ ਪਰਾਪਤੀ ਮੋਰਚਾ ਵਲੋਂ ਅੰਮਿ੍ਤਸਰ ਵਿਖੇ ਜੋਨਲ ਕਨਵੈਨਸ਼ਨ ਕੀਤੀ ਸੂਬਾਈ ਕਨਵੀਨਰ ਗੁਰਜੰਟ ਸਿੰਘ ਕੋਕਰੀ, ਕੋਈ ਕਨਵੀਨਰ ਰਣਦੀਪ ਸਿੰਘ, ਅਮਰਪੀ੍ਤ ਸਿੰਘ,ਰਕੇਸ਼ ਧਵਨ,ਅਜੈ ਕੁਮਾਰ ਸਨੋਤਰਾ,ਮਨਜਿੰਦਰ ਮੰਡ,ਪਰਮਜੀਤ ਸਿੰਘ,ਸਾਹਿਬ ਸੋਨੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾਈ ਕਨਵੀਨਰ ਗੁਰਜੰਟ ਕੋਕਰੀ ਤੇ ਕੋਈ ਕਨਵੀਨਰ ਰਣਦੀਪ ਸਿੰਘ ਫਤਹਿਗੜ੍ਹ ਨੇ ਕਿਹਾ ਨਵੀਂ ਪੈਨਸ਼ਨ ਸਕੀਮ 2004 ਤੋਂ ਬਾਅਦ ਜੋ ਲਾਗੂ ਕੀਤੀ ਗਈ ਹੈ ਇਹ ਮੁਲਾਜਮਾਂ ਨਾਲ ਸਰਾਸਰ ਧੋਖਾ ਹੈ। ਭਗਵੰਤ ਮਾਨ ਸਰਕਾਰ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇਗੀ, ਪਰ ਹੁਣ ਖਜਾਨਾ ਮੰਤਰੀ ਤੇ ਮੁੱਖ ਮੰਤਰੀ ਇਸ ਮਸਲੇ ਤੇ ਚੁੱਪ ਹਨ। ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੋ ਪੁਰਾਣੀ ਪੈਨਸ਼ਨ ਪਰਾਪਤੀ ਮੋਰਚਾ ਅੱਜ ਕਨਵੈਨਸ਼ਨ ਰਾਹੀਂ ਮੰਗ ਕਰਦਾ ਹੈ ਕਿ ਬਿਨਾ ਦੇਰੀ ਪੰਜਾਬ ਸਰਕਾਰ ਵੀ ਸਤੀਸ਼ਗੜ ਤੇ ਰਾਜਸਥਾਨ ਸਰਕਾਰ ਦੀ ਤਰਜ ਤੇ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ ਤਾਂ ਮੁਲਾਜਮਾਂ ਨਾਲ ਕੀਤਾ ਅਹਿਮ ਵਾਅਦਾ ਪੂਰਾ ਹੋ ਸਕੇ। ਜੇਕਰ ਸਰਕਾਰ ਨੇ ਇਸ ਮਸਲੇ ਤੇ ਆਨਾ ਕਾਨੀ ਕੀਤੀ ਤਾਂ ਸਰਕਾਰ ਵਿਰੁੱਧ ਜੋਰਦਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।ਇਹ ਵੀ ਯਾਦ ਕਰਾਇਆ ਗਿਆ ਕਿ ਤਿੰਨ ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਚੁਣੇ ਮਾਰਚ ਕਰਕੇ ਤੁਹਾਡੇ ਲੋਕਲ ਦਫਤਰ ਚ ਤੁਹਾਡੀ ਭੈਣ ਰਾਹੀਂ ਆਪਨੂੰ ਯਾਦ ਪੱਤਰ ਭੇਜ ਚੁੱਕੇ ਹਾਂ।ਇਸ ਮੌਕੇ ਇਹ ਵੀ ਮੰਗ ਕੀਤੀ ਗਈ ਕਿ ਹਰ ਤਰ੍ਹਾਂ ਦੇ ਕੱਚੇ, ਆਊਟ ਸੋਰਸ, ਮਾਨ ਭੱਤੇ ਵਾਲੇ ਮੁਲਾਜਮ ਪੱਕੇ ਕੀਤੇ ਜਾਣ। ਡੀ ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ। ਪੇ ਕਮਿਸ਼ਨ ਰਿਪੋਰਟ ਸੋਧ ਕੇ ਲਾਗੂ ਕੀਤੀ ਜਾਵੇ। ਖਾਲੀ ਪੋਸਟਾਂ ਭਰੀਆਂ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਆਗੂ ਸਾਥੀ ਪੂਰਨ ਸਿੰਘ ਮਾੜੀਮੇਘਾ,ਸਿਕੰਦਰ ਸਿੰਘ ਦੁਰਾਂਗਲਾ,ਨਿਰਮਲ ਕੌਰ, ਸਤਪਾਲ ਗੁਪਤਾ, ਕੁਲਦੀਪ ਸਿੰਘ ਪੀ ਡਬਲਿਊ ਡੀ, ਕਾਰਜ ਕੈਰੋਂ, ਗੁਰਚਰਨ ਸਿੰਘ ਅਜਨਾਲਾ, ਮਨਜੀਤ ਬਾਸਰਕੇ, ਬਲਜਿੰਦਰ ਵਡਾਲੀ, ਗੁਰਜੀਤ ਸਿੰਘ ਬਟਾਲਾ, ਹਰਜੀਤ ਸਿੰਘ ਪਹੂਵਿੰਡ, ਬਲਕਾਰ ਵਲਟੋਹਾ, ਕੁਲਵਿੰਦਰ ਛਾਪਾ ਨੇ ਵੀ ਆਪਣੇ ਵਿਚਾਰ ਰੱਖੇ।