ਜੈਕਾਰਿਆਂ ਦੀ ਗੂੰਜ ਵਿੱਚ ਭਗਤਾਂ ਨੂੰ ਮੰਦਿਰ ਮਾਤਾ ਚਿੰਤਪੁਰਨੀ,ਮੰਦਿਰ ਸ਼ਿਵਬਾੜੀ ਦੇ ਕਰਵਾਏ ਦਰਸ਼ਨ

0
5

ਅੱਠ ਸਾਲਾਂ ਤੋਂ ਚੱਲੀ ਆ ਰਹੀ ਬੱਸ ਯਾਤਰਾ ਲਗਾਤਾਰ ਰਹੇਗੀ ਜਾਰੀ- ਅਰਵਿੰਦਰ ਵੜੈਚ
___________

ਅੰਮ੍ਰਿਤਸਰ,1 ਮਈ (ਪਵਿੱਤਰ ਜੋਤ )- ਜੈਕਾਰਾ ਮਾਤਾ ਚਿੰਤਪੁਰਨੀ ਦਾ ਬੋਲ ਸੱਚ ਦੇ ਦਰਬਾਰ ਕੀ ਜੈ.. ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ..ਦੇ ਜੈਕਾਰਿਆਂ ਦੀ ਗੂੰਜ ਵਿੱਚ ਮੰਦਿਰ ਮਾਤਾ ਚਿੰਤਪੁਰਨੀ ਅਤੇ ਮੰਦਿਰ ਸ਼ਿਵਬਾੜੀ (ਹਿਮਾਚਲ ਪ੍ਰਦੇਸ਼) ਦੇ ਦਰਸ਼ਨਾਂ ਲਈ ਮਾਸਿਕ ਬੱਸ ਯਾਤਰਾ ਦੌਰਾਨ ਭਗਤਾਂ ਨੂੰ ਦਰਸ਼ਨ ਕਰਵਾਏ ਗਏ। ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿੱਕ ਯੂਨਿਟ ਏਕਨੂਰ ਸੇਵਾ ਟਰੱਸਟ ਦੀ ਮਾਸਿਕ ਯਾਤਰਾ ਨੂੰ ਮਜੀਠਾ ਰੋਡ ਅੰਮ੍ਰਿਤਸਰ ਦੋ ਕੰਨਿਆ ਇਸ਼ੀਕਾ,ਮੀਸ਼ੀਕਾ ਅਤੇ ਭਾਜਪਾ ਨੇਤਾ ਰੀਨਾ ਜੇਤਲੀ ਵੱਲੋਂ ਰਵਾਨਾ ਕੀਤਾ ਗਿਆ। ਯਾਤਰਾ ਦੇ ਦੌਰਾਨ ਧਾਰਮਿਕ ਗਾਇਕ ਸ਼ੈਲੀ ਸਿੰਘ,ਨਵਦੀਪ ਸ਼ਰਮਾ,ਰਾਣੋ ਭੈਣ, ਆਸ਼ੂ,ਲਵਲੀਨ ਵੜੈਚ ਵੱਲੋਂ ਧਾਰਮਿਕ ਭਜ਼ਨ ਗਾਇਨ ਕਰਦਿਆਂ ਭਗਤਾਂ ਨੂੰ ਪ੍ਰਭੂ ਚਰਨਾਂ ਦੇ ਨਾਲ ਜੋੜਿਆ ਗਿਆ। ਯਾਤਰਾ ਦੇ ਦੌਰਾਨ ਸ਼ਿਵ ਭੋਲੇ ਨਾਥ ਅਤੇ ਰਾਧਾ ਕ੍ਰਿਸ਼ਨ ਦੇ ਭਜ਼ਨਾ ਤੇ ਭਗਤਾਂ ਨੇ ਝੂਮਦੇ ਹੋਏ ਖੁਸ਼ੀਆਂ ਦਾ ਇਜ਼ਹਾਰ ਵੀ ਕੀਤਾ। ਭਗਤਾਂ ਨੇ ਕਿਹਾ ਕਿ ਯਾਤਰਾ ਦੇ ਦੌਰਾਨ ਸੁਸਾਇਟੀ ਵੱਲੋਂ ਹਰ ਮਹੀਨੇ ਬਿਨਾ ਕਿਸੇ ਭੇਦ-ਭਾਵ, ਉਚ-ਨੀਚ,ਜਾਤ-ਪਾਤ ਤੋਂ ਹੱਟ ਕੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਸਰਾਣਾਯੋਗ ਹੈ। ਕਾਫ਼ੀ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੇ ਕਈ ਧਾਰਮਿਕ ਸਥਾਨਾਂ ਦੇ ਦਰਸ਼ਨ ਨਹੀਂ ਕੀਤੇ ਹੁੰਦੇ,ਅਜਿਹੇ ਲੋਕਾਂ ਨੂੰ ਸੰਗਤ ਦੇ ਰੂਪ ਵਿੱਚ ਮੰਦਰਾਂ ਅਤੇ ਗੁਰਧਾਮਾਂ ਤੇ ਦਰਸ਼ਨ ਕਰਵਾਉਣਾ ਅਤੇ ਲੰਗਰ-ਪਾਣੀ ਛਕਾਉਣਾ ਪੁੰਨ ਦਾ ਕੰਮ ਹੈ।
ਪ੍ਰਧਾਨ ਅਰਵਿੰਦਰ ਵੜੈਚ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਤੋਂ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਚੱਲੀ ਆ ਰਹੀ ਯਾਤਰਾ ਲਗਾਤਾਰ ਜਾਰੀ ਰੱਖੀ ਜਾਵੇਗੀ। ਇਸ ਤੋਂ ਇਲਾਵਾ ਸੰਸਥਾ ਵੱਲੋਂ ਖੂਨਦਾਨ ਤੇ ਮੈਡੀਕਲ ਕੈਂਪ ਲਗਾਉਣਾ,ਗਰੀਬ ਅਤੇ ਬੇਸਹਾਰਾ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕਰਨਾ, ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਅਤੇ ਗਰੀਬ ਲੜਕੀਆਂ ਦੇ ਵਿਆਹ ਲਈ ਸਹਾਇਤਾ ਕਰਨਾ ਆਦਿ ਸਮੇਤ ਹੋਰ ਸਮਾਜ ਸੇਵੀ ਕੰਮ ਵੱਧ ਚੜ੍ਹ ਕੇ ਕੀਤੇ ਜਾਂਦੇ ਹਨ। ਉਨ੍ਹਾਂ ਨੇ ਸਹਿਯੋਗ ਦੇਣ ਵਾਲੇ ਟੀਮ ਸਾਥੀਆਂ ਅਤੇ ਭਗਤਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਲਵਲੀਨ ਵੜੈਚ,ਮੇਜਰ ਸਿੰਘ,ਦਲਜੀਤ ਸ਼ਰਮਾ,ਰਾਹੁਲ ਸ਼ਰਮਾ,ਪੰਨਾ ਲਾਲ,ਅਨਮੋਲ ਅਰੋੜਾ,ਵਿਨੈ ਅਰੋੜਾ,ਮੋੰਨੂ ਸ਼ਰਮਾ,ਪਵਿੱਤਰਜੋਤ ਵੜੈਚ, ਚੰਦਰ ਮੋਹਨ,ਸੰਜੇ ਭਰਾਨੀ, ਰਜੇਸ਼ ਸਿੰਘ ਜੋੜਾ, ਆਕਾਸ਼ਮੀਤ,ਪੂਜਾ,ਭਾਵਨਾ, ਸੀਮਾ ਸ਼ਰਮਾ,ਧੀਰਜ ਮਲਹੋਤਰਾ,ਜਤਿੰਦਰ ਸਿੰਘ, ਜਤਿੰਦਰ ਅਰੋੜਾ,ਰਜਿੰਦਰ ਸ਼ਰਮਾ,ਡਾ.ਨਰਿੰਦਰ ਚਾਵਲਾ, ਅਰਜੁਨ ਮਦਾਨ,ਰਮੇਸ਼ ਚੋਪੜਾ,ਦੀਪਕ ਸਭਰਵਾਲ,ਵਿਕਾਸ ਸੱਭਰਵਾਲ,ਅਭਿਸ਼ੇਕ,ਸੁਨੀਲ ਰਾਣਾ,ਹਰਮਿੰਦਰ ਸਿੰਘ ਉੱਪਲ,ਜਤਿਨ ਨੰਨੂ,ਮੰਗੂ ਸਿੰਘ ਸਮੇਤ ਹੋਰ ਕਈ ਭਗਤ ਮੌਜੂਦ ਸਨ।

NO COMMENTS

LEAVE A REPLY