ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ ਦੀ ਕਾਨਫਰੰਸ ਦੋ ਨੂੰ ਮੋਗੇ

0
30

 

ਅੰਮਿ੍ਤਸਰ 30 ਸਤੰਬਰ (ਰਾਜਿੰਦਰ ਧਾਨਿਕ) : ਮੁਲਾਜਮਾਂ ਦੀ ਸਿਰਮੌਰ ਤੇ ਸ਼ਾਨਾਮੱਤੇ ਜੇਤੂ ਸੰਘਰਸ਼ਾਂ ਅਲੰਬਰਦਾਰ ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ 1680-22 ਬੀ ਦੀ 23 ਵੀਂ ਸੂਬਾਈ ਕਾਨਫਰੰਸ ਕਾਮਰੇਡ ਨਛੱਤਰ ਧਾਲੀਵਾਲ ਭਵਨ ਮੋਗਾ ਵਿਖੇ ਹੋ ਰਹੀ ਹੈ। ਪੈ੍ਸ ਨੂੰ ਇਹ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਆਗੂ ਪ੍ਰਭਜੀਤ ਸਿੰਘ ਉੱਪਲ ਨੇ ਕਿਹਾ ਕਿ ਇਸ ਸਬੰਧੀ ਸਮੁੱਚੇ ਮਾਝਾ ਜੋਨ ਦੇ ਚਾਰਾਂ ਜਿਲਿਆਂ ਵਿੱਚ ਜਥੇਬੰਦਕ ਕਾਨਫਰੰਸਾਂ ਕਰ ਲਈਆਂ ਗਈਆਂ ਹਨ। ਫੈਡਰੇਸ਼ਨ ਦੀ ਇਹ ਕਾਨਫਰੰਸ ਮੁਲਾਜਮਾਂ ਦੇ ਮਹਿਬੂਬ ਆਗੂ ਮਰਹੂਮ ਸੱਜਣ ਸਿੰਘ ਨੂੰ ਸਮਰਪਿਤ ਹੋਵੇਗੀ ਤੇ ਮੁਲਾਜ਼ਮ ਲਹਿਰ ਦੇ ਬਾਬਾ ਬੋਹੜ ਰਣਬੀਰ ਢਿੱਲੋਂ ਦਾ ਸਨਮਾਨ ਕੀਤਾ ਜਾਵੇਗਾ। ਇਸ ਕਾਨਫਰੰਸ ਵਿੱਚ ਜਿੱਥੇ ਨਵੀਂ ਸੂਬਾਈ ਕਮੇਟੀ ਦੀ ਚੋਣ ਹੋਵੇਗੀ ਉੱਥੇ ਕੱਚੇ ਤੇ ਪੱਕੇ ਮੁਲਾਜਮਾ ਚੀਜ਼ਾਂ ਮੰਗਾਂ ਮਸਲਿਆਂ ਬਾਰੇ ਚਰਚਾ ਕਰਕੇ ਅਗਲੇ ਸੰਘਰਸ਼ ਦੀ ਰੁਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਜਿਲ੍ਹਾ ਅੰਮ੍ਰਿਤਸਰ ਦੇ ਪ੍ਧਾਨ ਅਜੈ ਸਨੋਤਰਾ, ਜਨਰਲ ਸਕੱਤਰ ਜਸਵੰਤ ਹਾਏ, ਕੁਲਦੀਪ ਕੁਮਾਰ, ਬਲਜਿੰਦਰ ਵਡਾਲੀ, ਹਰਦੇਵ ਭਕਨਾ ਵੀ ਹਾਜਰ ਸਨ।

NO COMMENTS

LEAVE A REPLY