ਅੰਮ੍ਰਿਤਸਰ,25 ਨਵੰਬਰ (ਰਾਜਿੰਦਰ ਧਾਨਿਕ)- ਪੰਜਾਬ ਵਿੱਚ ਦਿਨ-ਬ-ਦਿਨ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਗੁੰਡਾਰਾਜ ਵੱਧਣ ਦੇ ਚੱਲਦਿਆਂ ਆਮ ਇੰਸਾਨ ਘਰੋਂ ਬਾਹਰ ਨਿਕਲਣ ਤੋਂ ਡਰ ਰਿਹਾ ਹੈ। ਅੰਮ੍ਰਿਤਸਰ ਵਿੱਚ ਆਪਣੇ ਛੋਟੇ ਪੁੱਤਰ ਦੇ ਨਾਲ ਜਿੰਮ ਤੋਂ ਵਾਪਸ ਘਰ ਜਾਂਦਿਆਂ ਵਿਅਕਤੀ ਦੇ ਸਿਰ ਤੇ ਹੱਥ ਵਿੱਚ ਪਾਏ ਕੜੇ ਦੇ ਨਾਲ ਕਈ ਵਾਰ ਕਰਕੇ ਲਹੂ ਲੁਹਾਣ ਕਰ ਦਿੱਤਾ।
ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਜ਼ਖ਼ਮੀ ਹਾਲਤ ਵਿੱਚ ਹਰੀਸ਼ ਸੇਠੀ ਪੁੱਤਰ ਅਸ਼ੋਕ ਸੇਠੀ ਨਿਵਾਸੀ ਗਲੀ ਤਿਵਾੜੀਆਂ, ਚੌਰਸਤੀ ਅਟਾਰੀ ਨੇ ਦੱਸਿਆ ਕਿ ਉਹ ਜਿੰਮ ਤੋਂ ਆਪਣੇ ਬੇਟੇ ਦੇ ਨਾਲ ਵਾਪਸ ਘਰ ਜਾ ਰਿਹਾ ਸੀ ਕਿ ਜਿਸ ਤਰਾਂ ਹੀ ਬਿਜਲੀ ਘਰ ਟੁੰਡਾ ਤਲਾਬ ਦੇ ਕਰੀਬ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ 6 ਵਿਅਕਤੀਆਂ ਨੇ ਉਸ ਅੱਗੇ ਪਿੱਛੇ ਮੋਟਰ ਸਾਈਕਲ ਲਗਾ ਕੇ ਉਸ ਦੇ ਸਿਰ ਤੇ ਕੜੇ ਦੇ ਨਾਲ ਕਈ ਵਾਰ ਕਰ ਦਿੱਤੇ। ਹਮਲਾਵਰਾਂ ਤੋਂ ਬੱਚਦੇ ਹੋਏ ਦੌੜ ਕੇ ਇੱਕ ਦੁਕਾਨ ਦੇ ਅੰਦਰ ਵੜ ਕੇ ਉਸਨੇ ਆਪਣੀ ਜਾਨ ਬਚਾਈ। ਹਰੀਸ਼ ਸੇਠੀ ਨੇ ਦੱਸਿਆ ਕਿ ਉਸਦੇ ਬੇਟੇ ਨੂੰ ਹਮਲਾਵਰਾਂ ਨੇ ਕੁਝ ਨਹੀਂ ਕਿਹਾ। ਪਰ ਕਿਸੇ ਨਿਜੀ ਰੰਜਿਸ਼ ਨੂੰ ਧਿਆਨ ਵਿਚ ਰੱਖਦਿਆਂ ਹਮਲਾ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।