ਅੰਮ੍ਰਿਤਸਰ,25 ਨਵੰਬਰ (ਪਵਿੱਤਰ ਜੋਤ)- ਯੁਵਾ ਕਾਂਗਰਸੀ ਨੇਤਾ ਵਿਕਰਮ ਦੱਤਾ ਵੱਲੋਂ ਦੀਪਕ ਸ਼ਰਮਾ ਨੂੰ ਹਿੰਦੂ ਕਾਲਜ ਯੂਥ ਵਿੰਗ ਦਾ ਪ੍ਰਧਾਨ ਬਣਨ ਤੇ ਸਿਰੋਪਾ ਪਹਿਨਾ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਵਿਕਰਮ ਦੱਤ ਨੇ ਕਿਹਾ ਕਿ ਦੀਪਕ ਸ਼ਰਮਾ ਚੰਗੇ ਸੁਭਾਅ ਦੇ ਮਿਹਨਤੀ ਨੌਜਵਾਨਾਂ ਹਨ। ਇਨ੍ਹਾਂ ਦੇ ਨਾਲ ਮਿਲ ਕੇ ਨਸ਼ੇ,ਦਹੇਜ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ। ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਅਜਿਹੇ ਨੌਜਵਾਨਾਂ ਦਾ ਅੱਗੇ ਆਉਣਾ ਜ਼ਰੂਰੀ ਹੈ। ਇਸ ਮੌਕੇ ਤੇ ਗੁਰਮੀਤ ਸਿੰਘ ਬੋਬੀ ਵੇਰਕਾ,ਰਾਜਨ ਕੱਦ,ਅਭੀ ਸਮੇਤ ਹੋਰ ਦਰਜਨਾਂ ਨੌਜਵਾਨ ਮਜੂਦ ਸਨ।