ਨਾਨਕਸਰ ਠਾਠ ਬੱਧਨੀ ਕਲਾਂ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ

0
19

348 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ, ਦੇਸ ਭਰ ਦੀਆਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜ ਰਹੇ ਹਨ ਬਾਬਾ ਜ਼ੋਰਾਂ ਸਿੰਘ ਜੀ- ਢੋਟ

ਅੰਮ੍ਰਿਤਸਰ, 19ਅਪ੍ਰੈਲ (ਰਾਜਿੰਦਰ ਧਾਨਿਕ)-ਅਨੰਦ ਈਸ਼ਵਰ ਦਰਬਾਰ ਨਾਨਕਸਰ ਠਾਠ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਜੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅਨੰਦ ਈਸ਼ਵਰ ਦਰਬਾਰ ਠਾਠ ਸ੍ਰੀ ਅੰਮ੍ਰਿਤਸਰ ਵਿਖੇ ਧਾਰਮਿਕ ਸਮਾਗਮ ਮਨਾਇਆ ਗਿਆ।
ਸਮਾਗਮ ਦੌਰਾਨ ਬੱਧਨੀ ਕਲਾਂ ਵਾਲੇ ਬਾਬਾ ਜੀ ਨੇ ਪ੍ਰਵਚਨ ਕਰਦਿਅਾਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਦੱਸਿਅਾ ਅਤੇ ਕਿਹਾ ਕਿ 1699 ਈ. ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 80 ਹਜ਼ਾਰ ਸੰਗਤਾਂ ਦੇ ਇਕੱਠ ਵਿਚੋਂ ਪੰਜ ਪਿਅਾਰਿਅਾਂ ਦੀ ਚੋਣ ਕਰ ਕੇ ਖਾਲਸਾ ਸਾਜਨਾ ਪੰਥ ਦੀ ਸਾਜਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਸਮਾਗਮ ਦੌਰਾਨ 348 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।
ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਰਾਜਦੀਪ ਸਿੰਘ ਗ੍ਰੰਥੀ, ਭਾਈ ਬਲਜੀਤ ਸਿੰਘ, ਸਾਬਕਾ ਜਥੇਦਾਰ ਸਿੰਘ ਸਾਹਿਬ ਗੁਰਬਚਨ ਸਿੰਘ, ਭਾਈ ਅਮਰਬੀਰ ਸਿੰਘ ਢੋਟ ਪ੍ਰਧਾਨ ਫੈੱਡਰੇਸ਼ਨ ਮਹਿਤਾ, ਬਾਬਾ ਗੁਰਬਖਸ਼ ਸਿੰਘ ਬੱਧਨੀ ਕਲਾਂ, ਬਾਬਾ ਜਗਤਾਰ ਸਿੰਘ ਬੱਧਨੀ ਕਲਾਂ, ਬਾਬਾ ਗੁਰਮੀਤ ਸਿੰਘ ਮੋਹੀ ਨਾਨਕਸਰ, ਬਾਬਾ ਰਣਜੀਤ ਸਿੰਘ ਮੋਗਾ, ਬਾਬਾ ਮੇਹਰਬਾਨ ਸਿੰਘ, ਗੁਰਸੇਵਕ ਸਿੰਘ ਉੱਭੀ, ਜਰਨੈਲ ਸਿੰਘ, ਮੇਜਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਇਕਬਾਲ ਸਿੰਘ, ਲਾਠੀ ਠੇਕੇਦਾਰ, ਅਰਵਿੰਦਰ ਸਿੰਘ ਇੰਜੀਨੀਅਰ, ਗੁਰਪਿੰਦਰ ਸਿੰਘ, ਸਾਬੀ ਠੇਕੇਦਾਰ, ਬਲਦੇਵ ਸਿੰਘ ਠੇਕੇਦਾਰ, ਸਤਪਾਲ ਸਿੰਘ ਵਿਰਦੀ, ਗੁਰਵਿੰਦਰ ਸਿੰਘ ਸੋਨੂੰ, ਕੁਲਦੀਪ ਸਿੰਘ ਸਵਾਮੀ, ਰਜਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਬਾਬਾ ਜ਼ੋਰਾ ਸਿੰਘ ਨੇ ਗਿਆਨੀ ਅਮਰਜੀਤ ਸਿੰਘ ਅਤੇ ਅਮਰਬੀਰ ਸਿੰਘ ਢੋਟ ਤੋਂ ਇਲਾਵਾ ਪ੍ਰਮੁਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ।

 

NO COMMENTS

LEAVE A REPLY