ਭਾਈ ਅੰਮ੍ਰਿਤਪਾਲ ਸਿੰਘ ਦੀ ਸੁਪੱਤਨੀ ਬੀਬਾ ਕਿਰਨਦੀਪ ਕੌਰ ਨੂੰ ਗੈਰਕਨੂੰਨੀ ਤੌਰ ਤੇ ਇੰਗਲੈਡ ਜਾਣ ਤੋਂ ਰੋਕੇ ਜਾਣਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ : ਹਰਪਾਲ ਸਿੰਘ ਬਲੇਰ

0
43

ਸਰਕਾਰ ਆਪਣੀਆਂ ਤਾਕਤਾਂ ਦੀ ਨਜਾਇਜ ਵਰਤੋਂ ਕਰਕੇ ਆਮ ਲੋਕਾਂ ਵਿੱਚ ਡਰ ਦਾ ਮਹੌਲ ਬਣਾ ਰਹੀ ਹੈ : ਉਪਕਾਰ ਸਿੰਘ ਸੰਧੂ

ਅੰਮ੍ਰਿਤਸਰ 21 ਅਪ੍ਰੈਲ (ਪਵਿੱਤਰ ਜੋਤ) : ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੀ ਏ ਸੀ ਮੈਂਬਰ ਸ੍ਰ ਉਪਕਾਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਜਨਰਲ ਸਕੱਤਰ ਅਤੇ ਪੀ ਏ ਸੀ ਮੈਂਬਰ ਸ੍ਰ ਹਰਪਾਲ ਸਿੰਘ ਬਲੇਅਰ ਵਲੋਂ ਇਕ ਹੰਗਾਮੀ ਮੀਟਿੰਗ ਸੱਦੀ ਗਈ ਇਸ ਮੀਟਿੰਗ ਵਿੱਚ ਸ੍ਰ ਹਰਪਾਲ ਸਿੰਘ ਬਲੇਅਰ ਅਤੇ ਸ੍ਰ ਉਪਕਾਰ ਸਿੰਘ ਸੰਧੂ ਵੱਲੋਂ ਸਾਂਝੇ ਤੌਰ ਤੇ ਬਿਆਨ ਜਾਰੀ ਕਰਦੇ ਹੋਏ ਇਹ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ Universal declaration of Human Rights ( ਯੂਨੀਵਰਸਲ ਡੈਕਲੈਰੇਸ਼ਨ ਆਫ ਹਿਊਮਨ ਰਾਈਟਸ ) ਦੇ ਆਰਟੀਕਲ 9 ਦਾ ਉਲੰਘਣ ਕਰਕੇ ਇੰਗਲੈਂਡ ਨਿਵਾਸੀ ਕਿਰਨਦੀਪ ਕੌਰ ਸੁਪੱਤਨੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣੀਂ ਬੀਮਾਰ ਮਾਤਾ ਦੀ ਖ਼ਬਰ ਸਾਰ ਲੈਣ ਲਈ ਇੰਗਲੈਂਡ ਜਾਣ ਤੋਂ ਪੰਜਾਬ ਪੁਲਿਸ ਰਾਂਹੀ ਰੋਕਿਆ ਜਾਣਾ ਬਿਲਕੁਲ ਅਣਮਨੁੱਖੀ ਵਰਤਾਰਾ ਹੈ। ਪੰਜਾਬ ਪੁਲਿਸ ਦਾ ਇਹ ਵਰਤਾਰਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੀਬਾ ਕਿਰਨਦੀਪ ਕੌਰ ਨੂੰ ਲੰਡਨ ਭੇਜਣ ਲਈ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕਰੇਗਾ। ਉਹਨਾਂ ਕਿਹਾ ਕਿ ਜੇਕਰ ਫਿਰ ਵੀ ਪੰਜਾਬ ਸਰਕਾਰ ਬੀਬਾ ਕਿਰਨਦੀਪ ਕੌਰ ਦੇ ਇੰਗਲੈਂਡ ਜਾਣ ਵਿੱਚ ਗੈਰਕਨੂੰਨੀ ਤੌਰ ਅੜਿੱਕਾ ਪਾਵੇਗੀ ਤਾਂ ਸ੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਇਸ ਸਬੰਧ ਵਿੱਚ ਠੋਸ ਕਦਮ ਚੁੱਕੇਗਾ। ਮੀਟਿੰਗ ਦੌਰਾਨ ਸ੍ਰ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਵਿੱਚ ਬੈਠੀ ਬੀ ਜੇ ਪੀ ਸਰਕਾਰ ਅਤੇ ਪੰਜਾਬ ਸਰਕਾਰ ਆਪਣੀਆਂ ਤਾਕਤਾਂ ਦੀ ਨਜਾਇਜ ਵਰਤੋਂ ਕਰਕੇ ਆਮ ਲੋਕਾਂ ਵਿੱਚ ਡਰ ਦਾ ਮਹੌਲ ਬਣਾ ਰਹੀ ਹੈ। ਅੱਜ ਦੀ ਇਸ ਮੀਟਿੰਗ ਵਿੱਚ ਸ੍ਰ ਹਰਪਾਲ ਸਿੰਘ ਬਲੇਅਰ ਅਤੇ ਸ੍ਰ ਉਪਕਾਰ ਸਿੰਘ ਸੰਧੂ ਤੋਂ ਇਲਾਵਾ ਸ਼ਮੂਲੀਅਤ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਜਸਬੀਰ ਸਿੰਘ ਬਚੜੇ ਜਥੇਬੰਦਕ ਸਕੱਤਰ ਮਾਝਾ ਜੋਨ, ਹਰਜੀਤ ਸਿੰਘ ਮੀਆਂਪੁਰ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਦਿਲਬਾਗ ਸਿੰਘ ਸ਼ੇਰੋਂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਤਰਨਤਾਰਨ, ਦਲਜੀਤ ਸਿੰਘ ਹੀਰਾ, ਸ਼ਮਸ਼ੇਰ ਸਿੰਘ ਪੱਧਰੀ, ਰਾਜਵਿੰਦਰ ਸਿੰਘ, ਗੁਰਦੀਪ ਸਿੰਘ ਜਾਣੀਆਂ, ਦਲਬੀਰ ਸਿੰਘ ਬੰਡਾਲਾ , ਨਿਸ਼ਾਨ ਸਿੰਘ ਬਲੇਅਰ ਅਤੇ ਕੁਲਦੀਪ ਸਿੰਘ ਹੈਪੀ ਹਾਜ਼ਰ ਸਨ।

NO COMMENTS

LEAVE A REPLY