ਜਸਪਾਲ ਸਿੰਘ ਕੋਟ ਖਾਲਸਾ ਪੰਜਾਬ ਰਾਜ ਫਾਰਮੇਸੀ ਅਫ਼ਸਰ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

0
12

ਅੰਮ੍ਰਿਤਸਰ 19 ਅਪ੍ਰੈਲ (ਪਵਿੱਤਰ ਜੋਤ) : ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਅੰਮ੍ਰਿਤਸਰ ਸ਼ਹਿਰੀ ਇਕਾਈ ਦੀ ਚੋਣ ਜ਼ਿਲ੍ਹਾ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਮੁੱਖ ਸਲਾਹਕਾਰ ਗੁਰਸ਼ਰਨ ਸਿੰਘ ਬੱਬਰ ਦੀ ਨਿਗਰਾਨੀ ਹੇਠ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਵਿੱਚ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਫਾਰਮੇਸੀ ਅਫਸਰਾਂ ਨੇ ਹਿੱਸਾ ਲਿਆ,ਚੋਣ ਤੋਂ ਪਹਿਲਾਂ ਡੂੰਘੀ ਵਿਚਾਰ ਚਰਚਾ ਕੀਤੀ ਗਈ ਤੇ ਵੱਖ ਵੱਖ ਆਗੂਆਂ ਵੱਲੋਂ ਖੁੱਲ ਕੇ ਫਾਰਮੇਸੀ ਵਰਗ ਨੂੰ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਕੀਤਾ ਗਿਆ,ਸਰਬ ਸੰਮਤੀ ਨਾਲ ਜਸਪਾਲ ਸਿੰਘ ਕੋਟ ਖਾਲਸਾ ਨੂੰ ਪ੍ਰਧਾਨ ਅਤੇ ਕੇਵਲ ਸਿੰਘ ਵੇਰਕਾ ਨੂੰ ਜਨਰਲ ਸਕੱਤਰ ਚੁਣਿਆ ਗਿਆ,ਇਸ ਤੋਂ ਇਲਾਵਾ ਕਮਲਜੋਤੀ ਵਿੱਤ ਸਕੱਤਰ, ਆਤਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਅਤੇ ਸ਼ਰਨਜੀਤ ਕੌਰ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ।ਇਸ ਸਮੇਂ ਬੋਲਦਿਆਂ ਸਾਬਕਾ ਪ੍ਰਧਾਨ ਅਤੇ ਸਰਪ੍ਰਸਤ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਨੇ ਹਾਜ਼ਰ ਫਾਰਮੇਸੀ ਅਫਸਰਾਂ ਨੂੰ ਜੀ ਆਇਆਂ ਆਖਦਿਆਂ ਪਿਛਲੇ ਸਮੇਂ ਦੀਆਂ ਪ੍ਰਾਪਤੀਆਂ ਤੋਂ ਸਿੱਖਣ ਦੀ ਅਪੀਲ ਕੀਤੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਰਵਿੰਦਰ ਸ਼ਰਮਾ, ਜ਼ਿਲ੍ਹਾ ਫਾਰਮੇਸੀ ਅਫਸਰ ਸੰਜੀਵ ਵਰਮਾ,ਚੀਫ ਫਾਰਮੇਸੀ ਅਫਸਰ ਕੰਵਲਜੀਤ ਸਿੰਘ, ਸੀਨੀਅਰ ਫਾਰਮੇਸੀ ਅਫਸਰ ਲਲਿਤ ਕੁਮਾਰ,, ਵਰਿੰਦਰ ਸਿੰਘ, ਪਲਵਿੰਦਰ ਸਿੰਘ ਧੰਮੂ, ਗੁਰਦਿਆਲ ਭਗਤ, ਸਤਿੰਦਰਜੀਤ ਕੌਰ, ਰਜਵੰਤ ਕੌਰ, ਕੁਲਦੀਪ ਕੌਰ, ਗੁਰਸੇਵਕ ਸਿੰਘ,ਰਾਘਵ ਸ਼ਰਮਾ,ਪੰਕਜ ਕਲਿਆਣੀ, ਰਮਨਜੀਤ ਕੌਰ, ਮਮਤਾ ਡੋਗਰਾ, ਅਮਨਿੰਦਰ ਕੌਰ, ਬਲਰਾਜ ਸਿੰਘ ਧਾਲੀਵਾਲ, ਕਮਲਜੀਤ ਕੌਰ ਸਾਂਘਣਾ, ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ,, ਪਲਵਿੰਦਰ ਕੌਰ, ਸੰਜੀਵ ਆਨੰਦ ਆਦਿ ਵੀ ਹਾਜਰ ਸਨ। ਇਸ ਸਮੇਂ ਬੋਲਦਿਆਂ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਕੱਲ੍ਹ 20 ਅਪ੍ਰੈਲ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਯੂਨਿਟ ਦੀ ਚੋਣ ਹੋਵੇਗੀ।

NO COMMENTS

LEAVE A REPLY