ਸਿਹਤ ਵਿਭਾਗ ਅੰਮ੍ਰਿਤਸਰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ: ਸਿਵਲ ਸਰਜਨ ਡਾ ਚਰਨਜੀਤ ਸਿੰਘ

0
14
  • ਅੰਮ੍ਰਿਤਸਰ 18 ਅਪ੍ਰੈਲ (ਰਾਜਿੰਦਰ ਧਾਨਿਕ ): ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਵਲੋ ਕਾਨਫਰੈਂਸ ਹਾਲ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇੇ ਸਿਹਤ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿਚ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸਮੂਹ ਪ੍ਰੋਗਰਾਮ ਅਧਿਕਾਰੀ ਸ਼ਾਮਿਲ ਹੋਏ। ਇਸ ਦੌਰਾਣ ਡਾ ਚਰਨਜੀਤ ਸਿੰਘ ਵਲੋ ਕਿਹਾ ਕਿ ਸਿਹਤ ਵਿਭਾਗ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਲਈ ਉਹਨਾਂ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਕੌਮੀ ਸਿਹਤ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਲੋਕਾਂ ਵਿਚ ਪਹੁੰਚਾਇਆ ਜਾਵੇ, ਹਰੇਕ ਹਫਤੇ ਸਾਰੇ ਪ੍ਰੋਗਰਾਮਾਂ ਦੀ ਰਵਿਓ ਮੀਟਿੰਗ ਕਰਕੇ ਮੋਨਿਟਰਿੰਗ ਕੀਤੀ ਜਾਵੇ ਅਤੇ ਆਪਣੇ ਅਧੀਨ ਸਿਹਤ ਸੰਸਥਾਵਾਂ ਵਿਚ ਸਾਰੇ ਸਟਾਫ ਦੀ ਚੈਕਿੰਗ ਕੀਤੀ ਜਾਵੇ, ਤਾਂ ਜੋ ਜਿਲੇ੍ਹ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਮਿਆਰੀ ਅਤੇ ਉੱਚ ਪੱਧਰੀ ਸਿਹਤ ਸਹੂਲਤਾਂ ਦੇਣਾਂ ਯਕੀਨੀਂ ਬਣਾਇਆ ਜਾਵੇ। ਇਸਦੇ ਨਾਲ ਹੀ ਲੋਕਾਂ ਨੂੰ ਜਰੂਰੀ ਸਿਹਤ ਸਹੂਲਤਾਂ ਜਿਵੇਂ ਕਿ ਜੱਚਾ-ਬੱਚਾ ਸਿਹਤ ਸੰਭਾਲ, ਜਣੇਪਾ ਸੁਵਿਧਾਵਾਂ, ਜਨਣੀ ਸਿਸ਼ੂ ਸੁਰੱਖਿਆ ਪਰੋਗਰਾਮ, ਜੇ.ਐਸ.ਵਾਈ., ਪਰਿਵਾਰ ਨਿਯੋਜਨ, ਟੀਕਾਕਰਣ ਸੁਵਿਧਾਵਾਂ, ਮਲੇਰੀਆ/ਡੇਂਗੂ, ਗੈਰ ਸੰਚਾਰੀ ਬੀਮਾਰੀਆਂ, ਟੀ.ਬੀ.ਦਾ ਮੁਫਤ ਇਲਾਜ, ਕੋਹੜ ਰੋਗ ਸੰਬਧੀ ਇਲਾਜ ਦੀਆਂ ਸੁਵਿਧਾਵਾਂ, ਸ਼ਹਿਰ ਭਰ ਵਿਚ ਸਾਫ ਸੁਥਰਾ ਅਤੇ ਮਿਆਰੀ ਖਾਦ ਪਦਾਰਥਾਂ ਦੀ ਵਿਕਰੀ, ਕੋਟਪਾ ਐਕਟ ਦੀ ਸਖਤੀ ਨਾਲ ਪਾਲਣਾਂ, ਨੈਸ਼ਨਲ ਬਲਾਈਂਡਨੈਸ ਕੰਟਰੋਲ ਪ੍ਰੋਗਰਾਮ, ਦੰਦਾਂ ਦੀ ਦੇਖਭਾਲ ਲਈ ਉਰਲ ਹੈਲਥ ਵੀਕ, ਵੱਖ-ਵੱਖ ਪ੍ਰੋਗਰਾਮਾਂ ਸੰਬਧੀ ਜਾਗਰੂਕਤਾ ਕੈਂਪ, ਆਦੀ ਪ੍ਰਦਾਨ ਕੀਤੀਆਂ ਜਾ ਸਕਣ। ਇਸ ਮੀਟਿੰਗ ਦੌਰਾਣ ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਨੇ ਜਿਲੇ੍ ਭਰ ਦੀ ਕਾਰਗੁਜਾਰੀ ਰਿਪੋਰਟ ਦੀ ਸਮੀਖਿਆ ਕੀਤੀ ਅਤੇ ਸਮੂਹ ਅਧਿਕਾਰੀਆਂ ਨੂੰ ਆਪਣੇ ਟੀਚੇ 100 ਪ੍ਰਤੀਸ਼ਤ ਪੂਰੇ ਕਰਨ ਲਈ ਹਿਦਾਇਤਾਂ ਜਾਰੀ ਕੀਤੀਆਂ। ਇਸ ਮੋਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ, ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੀਤ ਕੌਰ, ਐਸ.ਐਮ.ਉ ਰਾਜੂ ਚੌਹਾਨ, ਐਸ.ਐਮ.ਓ. ਡਾ ਮਦਨ ਮੋਹਨ, ਜਿਲਾ੍ਹ ਟੀ.ਬੀ.ਅਫਸਰ ਡਾ ਵਿਜੈ ਗੋਤਵਾਲ, ਜਿਲਾ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਡਾ ਸੁਨੀਤ ਗੁਰਮ ਗੁਪਤਾ, ਜਿਲਾ ਐਮ.ਈ.ਆਈ.ਉ. ਅਮਰਦੀਪ ਸਿੰਘ, ਜਿਲਾ੍ਹ ਪ੍ਰੋਗਰਾਮ ਅਫਸਰ ਸੁਖਜਿੰਦਰ ਸਿੰਘ, ਜਿਲਾ੍ਹ ਅਕਾਂਉਟ ਅਫਸਰ ਮਲਵਿੰਦਰ ਸਿੰਘ, ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਜਿਲੇ ਦੇ ਸਮੂਹ ਅਧਿਕਾਰੀ ਹਾਜਰ ਸਨ।

NO COMMENTS

LEAVE A REPLY