ਪਿੰਡ ਬੰਡਾਲਾ ਵਿਖੇ ਸੀ.ਐਚ.ਸੀ ਮਾਨਾਂਵਾਲਾ ਵਲੋਂ 75 ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਲਗਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ

0
16

 

ਸਿਹਤ ਮੇਲੇ ਦੌਰਾਨ ਲਗਾਏ ਗਏ ਵੱਖ -ਵੱਖ 11 ਸਟਾਲ ਤੇ ਲੋਕਾਂ ਨੂੰ ਦਿਤੀਆਂ ਗਈਆਂ ਵੱਖ ਵੱਖ ਸਿਹਤ ਸਹੂਲਤਾਂ

ਸ.ਹਰਭਜਨ ਸਿੰਘ, ਕੈਬਿਨੇਟ ਮੰਤਰੀ, ਪੰਜਾਬ ਸਰਕਾਰ ਦੇ ਪ੍ਰਤੀਨਿਧੀਆਂ, ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਮੀਤ ਸਿੰਘ, ਦੀ ਯੋਗ ਅਗਵਾਈ ਹੇਠ ਮੇਲੇ ਦਾ ਕੀਤਾ ਗਿਆ ਆਯੋਜਨ

ਬਲਾਕ ਪੱਧਰੀ ਮੇਲੇ ਦੌਰਾਨ ਲਗਭਗ ਇਕ ਹਜਾਰ ਤੋਂ ਵੱਧ ਲੋਕਾਂ ਨੇ ਵੱਖ ਵੱਖ ਸਿਹਤ ਸੇਵਾਵਾਂ ਦਾ ਭਾਗ ਲਿਆ

ਅੰਮ੍ਰਿਤਸਰ, 18 ਅਪ੍ਰੈਲ (ਰਾਜਿੰਦਰ ਧਾਨਿਕ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਦਿਨ ਸੋਮਵਾਰ ਨੂੰ ਕਮਿਊਨਿਟੀ ਹੈਲਥ ਸੈਂਟਰ ,ਮਾਨਾਂਵਾਲਾ ਵਲੋਂ ਪਿੰਡ ਬੰਡਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਵਿਸ਼ਾਲ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਮੁਖ ਮਹਿਮਾਨ ਸ. ਹਰਭਜਨ ਸਿੰਘ, ਕੈਬਿਨੇਟ ਮੰਤਰੀ ਪੰਜਾਬ ਸਰਕਾਰ ਦੇ ਪ੍ਰਤੀਨਿਧੀ ਸ. ਸੁਖਵਿੰਦਰ ਸਿੰਘ, ਸ. ਸਤਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸਟੇਟ ਜੋਇੰਟ ਸੇਕ੍ਰੇਟਰੀ ਨਰੇਸ਼ ਪਾਠਕ, ਵਿਸ਼ੇਸ਼ ਮਹਿਮਾਨ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ, ਸਹਾਇਕ ਸਿਵਲ ਸਰਜਨ ਸ. ਅਮਰਜੀਤ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ, ਜਿਹਨਾਂ ਵਲੋਂ ਮੇਲੇ ਦਾ ਰਸਮੀ ਉਦਘਾਟਨ ਕੀਤਾ ਗਿਆ |

ਇਸ ਮੌਕੇ ਆਏ ਹੋਏ ਪਤਵੰਤੇ ਸੱਜਣਾ ਦਾ ਸਨਮਾਨ ਕੀਤਾ ਗਿਆ ਅਤੇ ਕੋਰੋਨਾ ਕਾਲ ਦੌਰਾਨ ਵਧੀਆਂ ਸੇਵਾਵਾਂ ਦੇਣ ਵਾਲੇ ਸਮੂਹ ਕਮਿਊਨਿਟੀ ਹੈਲਥ ਅਫਸਰਾਂ ਨੂੰ ਵੀ ਪ੍ਰਸ਼ੰਸਾ ਪੱਤਰ ਵੰਡੇ ਗਏ | ਇਸ ਮੌਕੇ ਸੰਬੋਧਨ ਕਰਦਿਆਂ ਨਰੇਸ਼ ਪਾਠਕ ਸਟੇਟ ਜੋਇੰਟ ਸੇਕ੍ਰੇਟਰੀ, ਆਮ ਆਦਮੀ ਪਾਰਟੀ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਕੋਰੋਨਾ ਯੋਦਿਆਂ ਦੇ ਨਾਲ ਖੜੀ ਹੈ ਅਤੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨ ਵੱਧ ਹੈ ਅਤੇ ਸਿਹਤ ਦੇ ਸਮੂਹ ਕਰਮਚਾਰੀ ਆਪਣੀਆਂ ਵਧੀਆਂ ਸੇਵਾਵਾਂ ਨਿਭਾ ਰਹੇ ਹਨ | ਓਹਨਾ ਕਿਹਾ ਕਿ ਸਿਹਤ ਇਕ ਅਜੋਕੇ ਸਮੇਂ ਦੀ ਸਬ ਤੋਂ ਵੱਡੀ ਬੁਨਿਆਦੀ ਜਰੂਰਤ ਅਤੇ ਸਿਹਤ ਬਾਰੇ ਸਿੱਖਿਆ ਦਾ ਹੋਣਾ ਅਤੇ ਵੱਖਵੱਖ ਸਿਹਤ ਸਹੂਲਤਾਂ ਦੀ ਸਹੀ ਜਾਣਕਾਰੀ ਹੋਣਾ ਅਤਿ ਜਰੂਰੀ ਹੈ |

ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਕੋਵਿਡ ਵੈਕਸੀਨੇਸ਼ਨ ਦੌਰਾਨ ਬਹੁਤ ਸ਼ਾਨਦਾਰ ਕੰਮ ਕੀਤਾ ਹੈ ਅਤੇ ਇਸਨੂੰ ਮੁਕਮੰਲ ਕਰਨ ਲਈ ਹੋਰ ਉਤਸ਼ਾਹਿਤ ਕਰਨ ਦੀ ਪ੍ਰੇਰਨਾ ਦਿਤੀ | ਓਹਨਾ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਦਾ ਸਮੁਚਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਧੀਆਂ ਸਿਹਤ ਸੇਵਾਵਾਂ ਦੇਣ ਲਈ ਵਚਨਵੱਧ ਹੈ | ਓਹਨਾ ਕਿਹਾ ਕਿ ਸਿਹਤ ਪ੍ਰਗੋਰਾਮ ਬਾਰੇ ਜਾਗਰੂਕਤਾ ਕਿਸੇ ਵੀ ਸਮਾਜ ਲਈ ਅਤਿ ਜਰੂਰੀ ਹੈ | ਓਹਨਾ ਕਿਹਾ ਸਿਹਤ ਜਾਗਰੂਕਤਾ ਲਈ ਅਜਿਹੇ ਮੇਲੇ ਬਹੁਤ ਹੀ ਲਾਹੇਵੰਧ ਹਨ | ਓਹਨਾ ਜਾਣਕਾਰੀ ਦਿਤੀ ਕਿ ਅੰਮ੍ਰਿਤਸਰ ਜਿਲੇ ਵਿਚ ਮਿਤੀ 18-4-2022 ਤੋਂ 22-4-2022 ਵੱਖ ਵੱਖ ਸਿਹਤ ਬਲਾਕਾਂ ਵਿੱਚ ਅਹਿਜੇ ਸਿਹਤ ਮੇਲੇ ਲਗਾਏ ਜਾ ਰਹੇ ਹਨ | ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸੁਮੀਤ ਸਿੰਘ ਆਏ ਹੋਏ ਪਤਵੰਤੇ ਸੱਜਣਾ ਦਾ ਸਨਮਾਨ ਕੀਤਾ ਗਿਆ |

ਮੇਲੇ ਦੌਰਾਨ 500 ਲੋਕਾਂ ਦੀ ਰਜਿਸਟਰੇਸ਼ਨ ਦੇ ਨਾਲ ਕਮਿਊਨਿਟੀ ਅਧਾਰਿਤ ਮੁਲਾਂਕਣ ਫਾਰਮ ਅਤੇ ਆਨਲਾਈਨ ਹੈਲਥ ਆਈ ਡੀ ਜਨਰੇਟ ਕੀਤੀ ਗਈ, ਇਸ ਮੌਕੇ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ, ਦਿਵਯਾਂਗ ਲੋਕਾਂ ਦੀ ਯੂ.ਡੀ.ਆਈ.ਡੀ ਕਾਰ ਬਣਵਾਏ ਗਏ, ਇਸ ਮੌਕੇ ਅੱਖਾਂ ਦੀ ਜਾਂਚ, ਦੰਦਾਂ ਦੀ ਜਾਂਚ, ਗੈਰ ਸੰਚਾਰੀ ਰੋਗ ਦੀ ਜਾਂਚ, ਹੋਮਿਓਪੈਥਿਕ ਮੈਡੀਸਿਨ ਦਾ ਵਿਭਾਗ, ਮੁਫ਼ਤ ਲੈਬ ਟੈਸਟ, ਫ੍ਰੀ ਦਵਾਈਆਂ, ਸਿਹਤ ਸਿੱਖਿਆ ਦੇ ਸਟਾਲ ਲਗਾ ਲੋਕਾਂ ਨੂੰ ਮੇਲੇ ਦੌਰਾਨ ਸਿਹਤ ਸਹੂਲਤਾਂ ਦਿਤੀਆਂ ਗਈਆਂ |

ਇਸ ਮੌਕੇ ਆਈ ਸਰਜਨ ਡਾ. ਮੋਨਾ ਚਤਰਥ, ਹੱਡੀਆਂ ਦੇ ਮਾਹਿਰ ਡਾਕਟਰ ਡਾ ਸੁਨੀਲ ਮਹਾਜਨ, ਡਾ ਰਜਨੀਸ਼ ਕੁਮਾਰ, ਡਾ ਸ਼ੁਭਪ੍ਰੀਤ ਸਿੰਘ, ਡਾ ਹਾਰਮਾਨਿਕ ਸਿੰਘ, ਜਿਲਾ ਡਿਪਟੀ ਮਾਸ ਮੀਡੀਆ ਅਫ਼ਸਰ ਸ.ਅਮਰਦੀਪ ਸਿੰਘ, ਪ੍ਰਿੰਸੀਪਲ ਸ ਦੀਪਇੰਦਰ ਸਿੰਘ ਖਹਿਰਾ, ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ, ਲਕਸ਼ਮੀ ਛਾਇਆ ਅਪਥਲਮਿਕ ਅਫਸਰ, ਸੌਰਵ ਸ਼ਰਮਾ ਬਲਾਕ ਏਕ੍ਸਟੈਂਸ਼ਨ ਐਜੂਕੇਟਰ, ਐਸ.ਆਈ ਪ੍ਰਿਤਪਾਲ ਸਿੰਘ, ਐਸ.ਆਈ ਹਰਜਿੰਦਰਪਾਲ ਸਿੰਘ, ਅਜਮੇਰ ਸਿੰਘ, ਬਲਬੀਰ ਸਿੰਘ ਮੱਲੀਆਂ, ਕੰਵਰਦੀਪ ਸਿੰਘ ਮੇਲ ਹੈਲਥ ਵਰਕਰ ਜੰਡਿਆਲਾ, ਸੀ.ਐਚ.ਓ ਜਸਦੀਪਕੌਰ , ਦਵਿੰਦਰ ਕੌਰ, ਵਿੰਦਪਾਲ ਕੌਰ ਸਮੇਤ ਸਮੂਹ ਆਸ਼ਾ ਵਰਕਰ, ਏ.ਐਨ.ਐਮ ਅਤੇ ਵੱਖ ਵੱਖ ਪਿੰਡ ਦੇ ਲੋਕਾਂ ਨੇ ਭਾਗ ਲਿਆ |

NO COMMENTS

LEAVE A REPLY