ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ  ਵਿਦਿਆਰਥੀਆਂ ਲਈ ਸੇਫਟੀ ਡਿਰੱਲ ਦਾ ਆਯੋਜਨ

0
32

ਅੰਮ੍ਰਿਤਸਰ 18 ਅਪ੍ਰੈਲ (ਰਾਜਿੰਦਰ ਧਾਨਿਕ) : ਚੇਅਰਮੈਨ ਡਾ. ਏ. ਏਫ਼ ਪਿੰਟੋ ਅਤੇ ਐਮ.ਡੀ. ਮੈਡਮ ਡਾ. ਗ੍ਰੇਸ ਪਿੰਟੋ ਦੀ ਸੁਚੱਜੀ ਅਗਵਾਈ ਹੇਠ ਅੱਜ ਫਾਇਰ ਸਰਿਵਸ ਵੀਕ (14-20 ਅਪ੍ਰੈਲ) ਦੇ ਸਬੰਧ ਵਿੱਚ  ਦਿੱਤੇ ਵਿਜ਼ਨ ਪੁਆਇੰਟ ਲਾਈਫ ਸਿਕੱਲ ਬਰਕਰਾਰ ਰੱਖਦੇ ਹੋਏ ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ  ਵਿਦਿਆਰਥੀਆਂ ਲਈ ਸੇਫਟੀ ਡਿਰੱਲ ਦਾ ਆਯੋਜਨ ਕੀਤਾ ਗਿਆ। ਮਾਹਿਰਾਂ
ਦਿਲਬਾਗ ਸਿੰਘ (ਫਾਇਰ ਸਟੇਸ਼ਨ ਅਫਸਰ),  ਯਸ਼ਪਾਲ ਸਿੰਘ (ਐਸ.ਐਫ.ਓ.),  ਜੋਗਿੰਦਰ ਸਿੰਘ, ਅਮਨਦੀਪ ਅਤੇ
ਫਲਕ ਨੰਦਾ (ਫਾਇਰਮੈਨ) ਦੁਆਰਾ ਵਿਦਿਆਰਥੀਆਂ ਲਈ ਇੱਕ ਇੰਟਰਐਕਿਟਵ ਸੈਸ਼ਨ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਆਯੋਜਨ ਕਰਨ ਦਾ ਉਦੇਸ਼ ਸੀ, ਵਿਦਆਰਥੀਆਂ ਨੂੰ ਕਿਸੇ ਵੀ ਐਮਰਜੈਂਸੀ ਸਮੇਂ ਅੱਗ ਬੁਝਾਉਣ ਵਾਲੇ ਯੰਤਰ ਅਤੇ ਫਾਇਰ
ਹਾਈਡਰੇਟ ਸਿਸਟਮ ਦੀ ਵਰਤੋਂ ਬਾਰੇ ਜਾਗਰੂਕ ਕਰਨਾ। । ਇਹ ਇਟੰਰਐਕਿਟਵ ਸੈਸ਼ਨ ਅਤੇ ਵਰਕਸ਼ਾਪ ਸਕਲੂ ਦੀ ਪ੍ਰਿੰਸੀਪਲ  ਕੰਚਨ
ਮਲਹੋਤਰਾ ਦੀ ਦੇਖ-ਰੇਖ ਹੇਠ ਹੋਈ। ਓਹਨਾ ਨੇ ਫਾਇਰ ਬ੍ਰਿਗੇਡ ਦੀਆਂ ਸੇਵਾਵਾਂ ਬਾਰੇ ਰਾਇਨਾਈਟਸ ਨੂੰ ਜਾਗਰੂਕ ਕਰਨ ਲਈ ਸਮੁੱਚੀ ਫਾਇਰ ਬ੍ਰਿਗੇਡ ਟੀਮ ਦਾ ਧੰਨਵਾਦ ਕੀਤਾ।

NO COMMENTS

LEAVE A REPLY