48ਵਾਂ ਅਤੇ 49ਵਾਂ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

0
9

ਅੰਮ੍ਰਿਤਸਰ 13 ਅਪ੍ਰੈਲ (ਪਵਿੱਤਰ ਜੋਤ) : ਸਰੂਪ ਰਾਣੀ ਸਰਕਾਰੀ ਕਾਲਜ (ਇ.) ਅੰਮ੍ਰਿਤਸਰ ਵਿਖੇ ਮਿਤੀ 13-4-23 ਨੂੰ ਪਿ੍ਰੰਸੀਪਲ ਪ੍ਰੋ. ਡਾ. ਦਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 48ਵਾਂ ਅਤੇ 49ਵਾਂ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 2017-18 ਅਤੇ 2018-19 ਦੇ ਵੱਖ ਵੱਖ ਕਲਾਸਾਂ ਦੇ ਲੱਗਭਗ 479 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ । ਇਸ ਮੌਕੇ ਡਾ.ਕੁੰਵਰ ਵਿਜੇ ਪ੍ਰਤਾਪ ਸਿੰਘ ਐੱਮ.ਐੱਲ.ਏ. ਉੱਤਰੀ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਮਾਗਮ ਦੀ ਆਰੰਭਤਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਪਿ੍ਰੰਸੀਪਲ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਕਾਲਜ ਦੀ ਸਲਾਨਾ ਰਿਪੋਰਟ ਪੜਣ ਉਪਰੰਤ ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਡਾ. ਕੁੰਵਰ ਵਿਜੇ ਪ੍ਰਤਾਪ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਰੇ ਡਿਗਰੀ ਪ੍ਰਾਪਤ ਵਿਦਿਆਰਥੀਆਂ ਅਤੇ ਪਿ੍ਰੰਸੀਪਲ ਨੂੰ ਵਧਾਈ ਦਿੱਤੀ । ਉਹਨਾਂ ਕਿਹਾ ਅੱਜ ਦੇ ਮੁਕਾਬਲੇ ਵਾਲੇ ਯੁੱਗ ਵਿੱਚ ਵਧੀਆ ਮੌਕਿਆਂ ਦੀ ਪ੍ਰਾਪਤੀ ਲਈ ਯੋਗਤਾ ਸਭ ਤੋਂ ਪਹਿਲਾਂ ਕਾਲਜ ਤੋਂ ਮਿਲਦੀ ਹੈ ਤੇ ਅਗਲੇਰੀ ਵਿਦਿਆ ਹਾਸਿਲ ਕਰ ਵਿਦਿਆਰਥੀ ਵੱਡੇ ਮਾਰਕੇ ਮਾਰ ਆਪਣੇ ਕਾਲਜ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਡਾਂਸ, ਸੰਗੀਤ ਵਿਭਾਗ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਸਮਾਰੋਹ ਵਿੱਚ ਕਾਲਜ ਕਾਉਂਸਲ ਤੇ ਸਟਾਫ ਨੇ ਹਾਜ਼ਰੀ ਬਣਾਈ ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ ।

NO COMMENTS

LEAVE A REPLY