ਵਿਜੇ ਵਰਮਾ  ਨੇ ਪੰਜਾਬ ਪੱਧਰ ਦੇ ਮੁਕਾਬਲਿਆਂ ਵਿੱਚ ਬਰੋਨਜ਼ ਮੈਡਲ ਜਿੱਤ ਸਕੂਲ ਦਾ ਨਾਂ ਕੀਤਾ ਰੌਸ਼ਨ

0
12

ਅੰਮ੍ਰਿਤਸਰ 13 ਅਪ੍ਰੈਲ (ਰਾਜਿੰਦਰ ਧਾਨਿਕ) : ਗਰੀਕ ਰੋਮਨ ਸਟਾਈਲ ਕੁਸ਼ਤੀ  ਮੁਕਾਬਲਿਆਂ ਵਿੱਚ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ +2 ਨੋਨ ਮੈਡੀਕਲ ਦੇ ਵਿਦਿਆਰਥੀ ਵਿਜੇ ਵਰਮਾ  ਨੇ ਪੰਜਾਬ ਪੱਧਰ ਦੇ ਮੁਕਾਬਲਿਆਂ ਵਿੱਚ ਬਰੋਨਜ਼ ਮੈਡਲ ਜਿੱਤਿਆ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਹ ਮੁਕਾਬਲਾ 17 ਸਾਲ ਦੀ ਘੱਟ ਉਮਰ ਅਤੇ 51 ਕਿਲੋ  ਵਜਨ ਦੀ ਕੈਟਾਗਰੀ ਵਿਚ ਕਰਵਾਏ ਗਏ। ਸੰਸਥਾ ਦੇ ਡਾਇਰੈਕਟਰ ਸ.ਜਗਦੀਸ਼ ਸਿੰਘ ਨੇ ਜੇਤੂ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਜੀਵਨ ਵਿਚ ਹੋਰ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ।
ਸੰਸਥਾ ਦੇ ਡਾਇਰੈਕਟਰ ਸ.ਜਗਦੀਸ਼ ਸਿੰਘ ਅਤੇ ਪ੍ਰਿੰਸੀਪਲ ਡਾ.ਗੁਰਰਤਨ ਸਿੰਘ ਨੇ ਜੇਤੂ ਵਿਦਿਆਰਥੀ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।

NO COMMENTS

LEAVE A REPLY