ਨਜਾਇਜ ਕਬਜਾ ਕਰ ਕੀਤੀ ਉਸਾਰੀ ਤੇ ਚਲੀ ਨਿਗਮ ਦੀ ਡਿੱਚ ਮਸ਼ੀਨ

    0
    51

    ਅੰਮ੍ਰਿਤਸਰ 31 ਮਈ (ਪਵਿੱਤਰ ਜੋਤ) :  ਮਾਨਯੋਗ ਸਯੁੰਕਤ ਕਮਿਸ਼ਨਰ ਜੀ ਦੇ ਹੁਕਮਾਂ ਅਨੁਸਾਰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਡਿਊਟੀ ਮੈਜਿਸਟਰੇਟ ਦੀ ਹਾਜਰੀ ਵਿੱਚ ਭੂਮੀ ਵਿਭਾਗ ਦੀ ਟੀਮ ਵੱਲੋਂ ਪਿੰਡ ਗੁਮਟਾਲਾ ਸਬ-ਅਰਬਨ ਵਿੱਚ ਪੈਂਦੇ ਨਗਰ ਨਿਗਮ ਦੀ ਮਾਲਕੀ ਵਾਲਾ ਛੱਪੜ ਜੋ ਇਸ ਟਾਈਮ ਸੁੱਕ ਚੁੱਕਾ ਹੈ ਵਿੱਚ ਕੁੱਝ ਲੋਕਾਂ ਵੱਲੋ ਨਜਾਇਜ ਕਬਜੇ ਕਰਕੇ ਨੀਹਾਂ ਭਰ ਲਈਆ ਸਨ ਅਤੇ ਕਈ ਵਿਅਕਤੀ ਵਲੋ ਇਸ ਛੱਪੜ ਵਾਲੀ ਜਗ੍ਹਾ ਉੱਪਰ ਪੱਕੀਆਂ ਉਸਾਰੀਆਂ ਵੀ ਕੀਤੀਆਂ ਹੋਈਆ ਸਨ। ਇਸ ਸਬੰਧੀ ਜਦ ਭੂਮੀ ਵਿਭਾਗ ਦੇ ਧਿਆਨ ਵਿੱਚ ਆਇਆ ਤਾਂ ਵਿਭਾਗ ਵੱਲੋਂ ਤਾਂ ਇਸ ਜਗ੍ਹਾ ਦੀ ਰੇਵਨਿਊ ਵਿਭਾਗ ਤੋਂ ਨਿਸ਼ਾਨਦੇਹੀ ਕਰਵਾਈ ਗਈ ਅਤੇ ਇਸ ਨਿਸ਼ਾਨਦੇਹੀ ਅਨੁਸਾਰ ਨਜਾਇਜ਼ ਕਬਜਿਆਂ ਨੂੰ ਡਿੱਚ ਮਸ਼ੀਨ, ਨਗਰ ਨਿਗਮ ਪੁਲਿਸ ਅਤੇ ਪੁਲਿਸ ਚੌਕੀ ਗੁਮਟਾਲਾ ਦੇ ਕਰਮਚਾਰੀਆਂ ਦੀ ਮਦਦ ਨਾਲ ਪੱਕੀਆ ਉਸਾਰੀਆਂ ਨੂੰ ਛੱਡ ਕੇ ਬਾਕੀ ਦੀਆਂ ਕੀਤੀਆ  ਉਸਾਰੀਆ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ ਅਤੇ ਕਬਜੇ ਵਿੱਚ ਲੈ ਕਿ ਨਗਰ ਨਿਗਮ ਦੀ ਮਾਲਕੀ ਸਬੰਧੀ ਬੋਰਡ ਲਗਾ ਦਿੱਤੇ ਗਏ ਹਨ ਅਤੇ ਇਸ ਜਗਾਂ ਤੇ ਚਾਰ ਦਿਵਾਰੀ/ਫੈਸਿੰਗ ਕਰਨ ਲਈ ਸਿਵਲ ਵਿਭਾਗ ਨੂੰ ਲਿੱਖ ਕੇ ਭੇਜ ਦਿੱਤਾ ਗਿਆ ਹੈ। ਮੌਕੇ ਤੇ ਕਾਰਵਾਈ ਦੋਰਾਨ ਕੁਝ ਲੋਕਾਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਕੀ ਇਹ ਜਗਾ ਉਹਨਾ ਦੀ ਹੈ, ਇਸ ਲਈ ਇਸ ਤੇ ਕੋਈ ਵੀ ਕਾਰਵਾਈ ਨਾਂ ਕੀਤੀ ਜਾਵੇ, ਪਰੰਤੂ ਮੋਕੇ ਤੇ ਮਾਲਕੀ ਸਬੰਧੀ ਉਹਨਾ ਕੋਂਲ ਕੋਈ ਵੀ ਦਸਤਾਵੇਜ ਨਹੀ ਦਿਖਾਏ ਗਏ।
    ਉਕਤ ਛੱਪੜ ਤੇ ਹੋਈਆ ਪੱਕੀਆਂ ਉਸਾਰੀਆ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਐਮ.ਟੀ.ਪੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਮਾਨਯੋਗ ਸਯੁੰਕਤ ਕਮਿਸ਼ਨਰ ਜੀ ਵੱਲੋਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਵਿੱਚ ਸਰਕਾਰੀ ਜਮੀਨਾਂ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਸਮਾਨ ਆਦਿ ਰੱਖ ਕੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇਕਰ ਕੋਈ ਵਿਅਕਤੀ ਸ਼ਹਿਰ ਵਿੱਚ ਸਰਕਾਰੀ ਜਮੀਨਾਂ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਸਮਾਨ ਰੱਖ ਕੇ ਨਜਾਇਜ ਕਬਜਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।
    ਅੱਜ ਦੀ ਇਸ ਕਾਰਵਾਈ ਵਿੱਚ ਸ਼੍ਰੀ ਰਾਜ ਕੁਮਾਰ ਇੰਸਪੈਕਟਰ, ਸ੍ਰੀ ਸਤਨਾਮ ਸਿੰਘ ਇੰਸਪੈਕਟਰ , ਸ਼੍ਰੀ ਅਰੁਣ ਸਹਿਜਪਾਲ ਵਿਭਾਗੀ ਅਮਲਾ ਸ਼੍ਰੀ ਤਜਿੰਦਰ ਸਿੰਘ ਪਟਵਾਰੀ ਅਤੇ ਪੁਲਿਸ ਫੋਰਸ ਸ਼ਾਮਿਲ ਸਨ।

    NO COMMENTS

    LEAVE A REPLY