ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਕੋਈ ਵਿਚਾਰ ਚਰਚਾ

0
14

 

ਅੰਮ੍ਰਿਤਸਰ 12 ਅਪ੍ਰੈਲ (ਰਾਜਿੰਦਰ ਧਾਨਿਕ) : ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਤਹਿਸੀਲ ਅਤੇ ਹੋਰ ਇਕਾਈਆਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਸਮੂਹ ਫਾਰਮੇਸੀ ਅਫਸਰਾਂ, ਸੀਨੀਅਰ ਫਾਰਮੇਸੀ ਅਫਸਰਾਂ ਅਤੇ ਚੀਫ ਫਾਰਮੇਸੀ ਅਫਸਰਾਂ ਨੂੰ ਇਹਨਾਂ ਵਿੱਚ ਜੋਰ ਸੋਰ ਨਾਲ ਸ਼ਾਮਿਲ ਹੋਣ ਲਈ ਗੁਜ਼ਾਰਿਸ਼ ਕੀਤੀ ਗਈ ਹੈ।ਇਹ ਫੈਸਲਾ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਪ੍ਰਧਾਨ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਹੋਈ ਇੱਕ ਮੀਟਿੰਗ ਦੌਰਾਨ ਲਿਆ ਗਿਆ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਕੌਹਰੀ ,ਜਨਰਲ ਸਕੱਤਰ ਪਲਵਿੰਦਰ ਸਿੰਘ ਧੰਮੂ, ਤਸਬੀਰ ਸਿੰਘ ਰੰਧਾਵਾ,ਮੁੱਖ ਸਲਾਹਕਾਰ ਗੁਰਸ਼ਰਨ ਸਿੰਘ ਬੱਬਰ ਜ਼ਿਲ੍ਹਾ ਫਾਰਮੇਸੀ ਅਫਸਰ ਸੰਜੀਵ ਵਰਮਾ,,ਪ੍ਰੈਸ ਸਕੱਤਰ ਗੁਰਦਿਆਲ ਭਗਤ, ਖਾਲਸਾ ਮਾਨਾਂਵਾਲਾ,ਗੁਰਮੇਜ ਸਿੰਘ ਛੀਨਾ, । ਰਣਜੀਤ ਸਿੰਘ ਵੇਰਕਾ ਗੁਰਮੇਲ ਸਿੰਘ ਮਾਨਾਂਵਾਲਾ, ਕਰਨ ਸਿੰਘ ਲੋਪੋਕੇ, ਰਸ਼ਪਾਲ ਸਿੰਘ ਕਾਹਲੋ, ਵਰਿੰਦਰ ਸਿੰਘ, ਆਦਿ ਵੀ ਮੌਜੂਦ ਸਨ,। ਅਸ਼ੋਕ ਸ਼ਰਮਾ ਅਤੇ ਪਲਵਿੰਦਰ ਸਿੰਘ ਧੰਮੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੋਣਾਂ ਸਤਾਰਾਂ ਅਪ੍ਰੈਲ ਤੋਂ ਸ਼ੁਰੂ ਕਰਕੇ ਇੱਕੀ ਅਪ੍ਰੈਲ ਤੱਕ ਹੋਣਗੀਆਂ। 17 ਅਪ੍ਰੈਲ ਨੂੰ ਤਹਿਸੀਲ ਬਾਬਾ ਬਕਾਲਾ ਤੇ ਮਜੀਠਾ ਦੀ,18 ਅਪ੍ਰੈਲ ਨੂੰ ਅਜਨਾਲਾ ਅਤੇ ਅੰਮ੍ਰਿਤਸਰ ਦਿਹਾਤੀ ਇਕਾਈਆਂ ਦੀ,19 ਅਪ੍ਰੈਲ ਨੂੰ ਅੰਮ੍ਰਿਤਸਰ ਸ਼ਹਿਰੀ ਇਕਾਈ ਦੀ,20 ii ਅਪ੍ਰੈਲ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਇਕਾਈ ਦੀ ਅਤੇ 21ਅਪ੍ਰੈਲ ਨੂੰ ਈ ਐਸ ਆਈ ਹਸਪਤਾਲ ਅੰਮ੍ਰਿਤਸਰ ਦੀ ਚੋਣ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਇਸ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਇਕਾਈ ਦੇ ਸਮੂਹ ਮੈਂਬਰਾਂ ਦੀਆਂ ਬਤੌਰ ਨਿਗਰਾਨ ਡਿਊਟੀਆਂ ਲਗਾਈਆਂ ਗਈਆਂ ਹਨ। ਉਹਨਾਂ ਜ਼ੋਰ ਦੇ ਕੇ ਸਾਰੇ ਹੀ ਸਬੰਧਤ ਕਰਮਚਾਰੀਆਂ ਨੂੰ ਇਸ ਅਮਲ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ।

NO COMMENTS

LEAVE A REPLY