ਬੁਢਲਾਡਾ, 4 ਅਕਤੂਬਰ (ਦਵਿੰਦਰ ਸਿੰਘ ਕੋਹਲੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਗੁਰਜੀਤ ਸਿੰਘ ਬਰ੍ਹੇ ਦੀ ਅਗਵਾਈ ਹੇਠ ਕੱਲਰਾਂ ਵਾਲੀ ਮਾਤਾ ਮੰਦਰ ਵਿਖੇ ਹੋਈ। ਜਿਸ ਵਿੱਚ ਛੋਟੇ ਬੱਚਿਆਂ ਵਿੱਚ ਚਿੱਟੇ ਵਰਗੀਆਂ ਭਿਆਨਕ ਅਲਾਮਤਾਂ ਅਤੇ ਮੈਡੀਕਲ ਨਸ਼ਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਡਾ. ਮੇਜਰ ਸਿੰਘ ਗੋਬਿੰਦਪੁਰਾ, ਡਾ. ਜਗਤਾਰ, ਡਾ.ਗਮਦੂਰ ਸਿੰਘ ਰੱਲੀ, ਡਾ.ਤੇਜਾ ਸਿੰਘ, ਡਾ. ਪਵਨ ਜੈਨ ਅਤੇ ਡਾ. ਸਿਸਨ ਗੋਇਲ ਕੈਸ਼ੀਅਰ ਨੇ ਬਦਲਦੇ ਮੌਸਮ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਲਈ ਵਿਚਾਰ ਪੇਸ਼ ਕੀਤੇ। ਡਾ. ਗੁਰਜੀਤ ਸਿੰਘ ਬਰ੍ਹੇ ਨੇ ਮੀਟਿੰਗ ਵਿਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਡਾ. ਨਾਇਬ ਸਿੰਘ ਅਹਿਮਦਪੁਰ, ਡਾ. ਕਰਨੈਲ ਸਿੰਘ, ਡਾ. ਜਗਦੇਵ ਖਾਨ, ਡਾ. ਗਮਦੂਰ ਸਿੰਘ ਦੋਦੜਾ ਸੈਕਟਰੀ, ਡਾ. ਮਨਮੰਦਰ ਸਿੰਘ ਅਤੇ ਡਾ. ਅਸ਼ੋਕ ਟਾਹਲੀਆਂ, ਡਾ. ਜਗਸੀਰ ਸਿੰਘ ਦੋਦੜਾ ਆਦਿ ਹਾਜ਼ਰ ਸਨ।