ਪੰਜ ਪੜਾਵਾਂ ਵਿੱਚ ਹੋਣਗੀਆਂ ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੀਆਂ ਚੋਣਾਂ-ਬਾਬਾ ਸ਼ਮਸ਼ੇਰ ਸਿੰਘ ਕੋਹਰੀ

0
42

 

15 ਮਈ ਤੋਂ 12 ਜੂਨ ਤੱਕ ਹੋਣਗੀਆਂ ਚੋਣਾਂ,ਤਿਆਰੀਆਂ ਮੁਕੰਮਲ-ਅਸ਼ੋਕ ਸ਼ਰਮਾ
_________
ਅੰਮ੍ਰਿਤਸਰ 10 ਮਈ (ਰਜਿੰਦਰ ਧਾਨਿਕ) :ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸਨ ਦੀਆਂ ਚੋਣਾਂ ਦਾ ਥਿਗਲ ਵੱਜ ਚੁੱਕਾ ਹੈ ਅਤੇ ਇਹ ਚੌਣਾਂ 15 ਮਈ ਤੋਂ 12 ਜੂਨ ਤੱਕ ਪੰਜ ਪੜਾਵਾਂ ਵਿੱਚ ਹੋਣਗੀਆਂ । ਇਹ ਵਿਚਾਰ ਅੱਜ ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਇੱਕ ਹੰਗਾਮੀ ਮੀਟਿੰਗ ਵਿੱਚ ਪ੍ਰਧਾਨ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਨੇ ਦਿੱਤੇ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਅਸ਼ੋਕ ਕੁਮਾਰ ਸ਼ਰਮਾ, ਪਲਵਿੰਦਰ ਸਿੰਘ ਧੰਮੂ ਜਸਮੇਲ ਸਿੰਘ ਵੱਲਾ, ਨਿਰਮਲ ਸਿੰਘ ਮਜੀਠਾ, ਗੁਰਬਿੰਦਰ ਸਿੰਘ ਸਾਹ, ਜਸਪਾਲ ਸਿੰਘ ਕੋਟ ਖਾਲਸਾ, ਗੁਰਦਿਆਲ ਸਿੰਘ, ਕਰਨ ਸਿੰਘ ਲੋਪੋਕੇ, ਵਰਿੰਦਰ ਸਿੰਘ, ਗੁਰਸ਼ਰਨ ਸਿੰਘ ਬੱਬਰ, ਲਵਜੀਤ ਸਿੰਘ ਸਿੱਧੂ, ਮਨਜੀਤ ਸਿੰਘ ਬਾਬਾ ਬਕਾਲਾ, ਰਵਿੰਦਰ ਸ਼ਰਮਾ, ਰਵਿੰਦਰ ਪਾਲ ਸਿੰਘ ਭੁੱਲਰ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਗੁਰਦੇਵ ਸਿੰਘ ਢਿੱਲੋਂ ਵੀ ਸ਼ਾਮਲ ਹੋਏ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਕੋਹਰੀ ਅਤੇ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਚੌਣਾਂ ਦੇ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੀ ਨਵੀਂ ਕਮੇਟੀ ਦੀ ਚੋਣ 15 ਮਈ ਐਤਵਾਰ ਨੂੰ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਵਿਖੇ ਹੋਵੇਗੀ ਜਿਸ ਵਿੱਚ ਸਿਹਤ ਵਿਭਾਗ ਦੇ ਰੈਗੂਲਰ ਫਾਰਮੇਸੀ ਅਫਸਰਾਂ, ਸੀਨੀਅਰ ਫਾਰਮੇਸੀ ਅਫਸਰਾਂ,ਚੀਫ ਫਾਰਮੇਸੀ ਅਫਸਰਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਵਿੱਚੋਂ ਸਿਹਤ ਵਿਭਾਗ ਵਿੱਚ ਆਏ ਰੂਰਲ ਫਾਰਮੇਸੀ ਅਫਸਰ ਵੀ ਹਿੱਸਾ ਲੈਣਗੇ। ਉਹਨਾਂ ਦੱਸਿਆ ਕਿ ਫਾਰਮੇਸੀ ਵਰਗ ਨੂੰ ਦਰਪੇਸ਼ ਮੁਸ਼ਕਿਲਾਂ ਵਿੱਚ ਪਿਛਲੇ ਸਮੇਂ ਵਿੱਚ ਵਾਧਾ ਹੋਇਆ ਹੈ ਤੇ ਜਥੇਬੰਦੀ ਦੇ ਢਾਂਚੇ ਵਿੱਚ ਸੇਵਾ ਮੁਕਤ ਆਗੂਆਂ ਦੀ ਸ਼ਮੂਲੀਅਤ ਜ਼ਿਆਦਾ ਹੋਣ ਕਰਕੇ ਖੜੋਤ ਆ ਗਈ ਹੈ ਇਸ ਲਈ ਇਹ ਚੋਣਾਂ ਬਹੁਤ ਜ਼ਰੂਰੀ ਸਨ, ਇਸੇ ਕਰਕੇ ਜਥੇਬੰਦੀ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਨ ਲਈ ਇਹਨਾਂ ਚੋਣਾਂ ਵਿੱਚ ਸਾਰਿਆਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ, ਉਹਨਾਂ ਸਮੂਹ ਫਾਰਮੇਸੀ ਅਫਸਰਾਂ, ਸੀਨੀਅਰ ਫਾਰਮੇਸੀ ਅਫਸਰਾਂ,ਚੀਫ ਫਾਰਮੇਸੀ ਅਫਸਰਾਂ ਅਤੇ ਰੂਰਲ ਫਾਰਮੇਸੀ ਅਫਸਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਹਨਾਂ ਚੋਣਾਂ ਵਿੱਚ ਹਿੱਸਾ ਲੈਣ ਅਤੇ ਜਥੇਬੰਦੀ ਨੂੰ ਚੜ੍ਹਦੀਕਲਾ ਕਲਾ ਵਿੱਚ ਰੱਖਣ ਅਤੇ ਮੁਲਾਜ਼ਮ ਵਰਗ ਨੂੰ ਆਉਣ ਵਾਲੇ ਹੋਰ ਕਠਿਨ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਵਿੱਚ ਭਰਪੂਰ ਯੋਗਦਾਨ ਪਾਉਣ। ਇਸ ਸਮੇਂ ਹਰਮੀਤ ਸਿੰਘ ਤਰਸਿੱਕਾ, ਤਸਬੀਰ ਸਿੰਘ ਰੰਧਾਵਾ, ਰਸ਼ਪਾਲ ਸਿੰਘ ਕਾਹਲੋ, ਗੁਰਮੇਜ ਸਿੰਘ ਛੀਨਾ, ਹਰਵਿੰਦਰ ਸਿੰਘ ਵਿਛੋਆ, ਰਣਜੀਤ ਸਿੰਘ ਵੇਰਕਾ ਵੀ ਮੌਜੂਦ ਸਨ।

NO COMMENTS

LEAVE A REPLY