ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਜੀ ਦਾ ਜ਼ਿਲ੍ਹਾ ਮਾਨਸਾ ਵਿਖੇ ਸਮੂਹ ਮੈਂਬਰਾਂ ਵੱਲੋਂ ਧੂਮਧਾਮ ਨਾਲ ਜਨਮਦਿਨ ਮਨਾਇਆ

0
11

ਬੁਢਲਾਡਾ, 2 ਅਪ੍ਰੈਲ -(ਦਵਿੰਦਰ ਸਿੰਘ ਕੋਹਲੀ)-ਸ਼ਿਵ ਸੈਨਾ ਵੱਲੋਂ ਜ਼ਿਲ੍ਹਾ ਮਾਨਸਾ ਵਿਖੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਜੀ ਦਾ ਸ਼ਿਵ ਸੈਨਾ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਜਨਮਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸੋਨੀਆ ਗਰਗ ਨੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਦੇ ਸ਼ਿਵ ਸੈਨਾ ਵਿੱਚ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਗਈ।ਇਸ ਤੋਂ ਇਲਾਵਾ ਉਨ੍ਹਾਂ ਨੂੰ ਅੱਗੇ ਵੀ ਇਸ ਤਰ੍ਹਾਂ ਸ਼ਿਵ ਸੈਨਾ ਦੇ ਉਜਵਲ ਭਵਿੱਖ ਵਿੱਚ ਅਹਿਮ ਹਿੱਸਾ ਪਾਉਣ ਦੀ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਸ਼ਿਵ ਸੈਨਾ ਦੇ ਵਾਈਸ ਪ੍ਰਧਾਨ ਰੁਪਿੰਦਰ ਕੌਰ, ਸ਼ਹਿਰੀ ਪ੍ਰਧਾਨ ਨੀਤੂ ਰਾਣੀ, ਪੂਨਮ ਸ਼ਰਮਾ, ਸ਼ਹਿਰੀ ਪ੍ਰਧਾਨ ਮਨੀਸ਼ ਗੋਇਲ ਵਾਈਸ ਪ੍ਰਧਾਨ ਦੀਪਕ, ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ,ਪ੍ਰੈਸ ਰਿਪੋਰਟਰ ਤਰਸੇਮ,ਡਿਪੂ ਰਵੀ,ਭੀਮ ਸ਼ੁਭਮ, ਹਰੀਸ਼, ਸੰਦੀਪ,ਪੁਨੀਤ, ਤਰਸੇਮ ਡੇਲੂਆਣਾ ਆਦਿ ਨੇ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਜੀ ਦੇ ਜਨਮਦਿਨ ਦੀ ਵਧਾਈ ਦਿੱਤੀ।ਇਸ ਮੌਕੇ ਸਮੂਹ ਮੈਂਬਰਾਂ ਦਾ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਵੱਲੋਂ ਉਨ੍ਹਾਂ ਦਾ ਜਨਮ ਦਿਨ ਖ਼ਾਸ ਬਣਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।

NO COMMENTS

LEAVE A REPLY