ਬੁੱਢਲਾਡਾ, 2 ਅਪ੍ਰੈਲ (ਦਵਿੰਦਰ ਸਿੰਘ ਕੋਹਲੀ, ਜੀਵਨ ਕੁਮਾਰ ਡੀਸੀ) : ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਜੋ 200 ਤੋਂ ਵੱਧ ਲੋੜਵੰਦ ਵਿਧਵਾ ਅਤੇ ਅੰਗਹੀਣ ਪਰਿਵਾਰਾਂ ਨੂੰ 500 ਰੁਪਏ ਮਹੀਨਾਵਾਰ ਰਾਸ਼ਨ, ਬੱਚਿਆਂ ਨੂੰ ਪੜ੍ਹਾਈ ਖ਼ਰਚਾ ਅਤੇ ਮੈਡੀਕਲ ਸਹੂਲਤ ਦਿੱਤੀ ਜਾਂਦੀ ਹੈ,ਉਸ ਦੇ ਸਾਲ 2023-24 ਦੇ ਰਾਸ਼ਨ ਕਾਰਡ ਅਤੇ ਸਟੇਸ਼ਨਰੀ ਪਹਿਲੀ ਅਪ੍ਰੈਲ ਨੂੰ ਵੰਡਣੀ ਸ਼ੁਰੂ ਕਰਨੀ ਹੈ,ਜਿਸ ਰਾਹੀਂ ਉਹ ਨਿਸ਼ਚਿਤ ਦੁਕਾਨ ਤੋਂ ਜਾਕੇ ਹਰ ਮਹੀਨੇ 500 ਰੁਪਏ ਦਾ ਰਾਸ਼ਨ ਅਤੇ ਸਟੇਸ਼ਨਰੀ ਲੈ ਸਕਣ । ਅੱਜ ਇੱਕ ਅਪ੍ਰੈਲ ਸ਼ਨੀਵਾਰ ਸਵੇਰੇ 7.30 ਤੋਂ 9 ਵਜੇ ਤੱਕ ਸੰਸਥਾ ਦੇ ਦਫਤਰ ਵਿਖੇ ਸਵੇਰੇ ਸੁਖਮਨੀ ਸਾਹਿਬ ਜੀ ਪਾਠ ਉਪਰੰਤ ਅਰਦਾਸ ਕਰਕੇ ਅਤੇ ਵਾਹਿਗੁਰੂ ਜੀ ਤੋਂ ਆਗਿਆ ਲੈਕੇ ਕਾਰ ਸੇਵਾ ਵਾਲੇ ਬਾਬਾ ਸ਼੍ਰੀ ਦਰਸ਼ਨ ਸਿੰਘ ਜੀ ਨੇ ਕਾਰਡ ਵੰਡਣੇ ਸ਼ੁਰੂ ਕੀਤੇ ਇਸ ਮੌਕੇ ਮਾਸਟਰ ਕੁਲਵੰਤ ਸਿੰਘ,ਬਲਦੇਵ ਕਾਕੜ, ਰਾਜਿੰਦਰ ਵਰਮਾ,ਮਹਿੰਦਰਪਾਲ ਸਿੰਘ,ਕੁਲਵਿੰਦਰ ਸਿੰਘ ਈ ਉ ਗੁਰਤੇਜ ਸਿੰਘ ਨੱਥਾ ਸਿੰਘ, ਚਰਨਜੀਤ ਝੱਲਬੂਟੀ,ਦਵਿੰਦਰਪਾਲ ਸਿੰਘ ਲਾਲਾ ਵੀ ਹਾਜ਼ਿਰ ਸਨ