ਅੰਮ੍ਰਿਤਸਰ 27 ਮਾਰਚ ( ਪਵਿੱਤਰ ਜੋਤ ): ਰਾਮ ਸਿੰਘ ਘਾਲਾ ਮਾਲਾ ਯਾਦਗਾਰ ਕਮੇਟੀ ਅਤੇ ਦੁਕਾਨਦਾਰ ਐਸੋਸੀਏਸ਼ਨ ਘਾਲਾ ਮਾਲਾ ਚੌਂਕ ਵੱਲੋਂ ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਦਾ 117 ਵਾਂ ਜਨਮ ਦਿਨ ਮਨਾਇਆ ਗਿਆ। ਯਾਦਗਾਰੀ ਬੁੱਤ ਉੱਪਰ ਫੁੱਲ ਮਾਲਾਵਾਂ ਭੇਂਟ ਕਰਦੇ ਪ੍ਰਧਾਨ ਕਰਮਜੀਤ ਸਿੰਘ ਕੇ ਪੀ ਨੇ ਕਿਹਾ ਘਾਲਾ ਮਾਲਾ ਜੀ ਨੇ ਦੇਸ਼ ਆਜ਼ਾਦੀ ਲਈ ਹਰ ਅੰਦੋਲਨ ਵਿੱਚ ਨਿਸ਼ਕਾਮ ਹਿੱਸਾ ਪਾਇਆ। 1937 ਵਿੱਚ ਜੇਲ੍ਹ ਤੋਂ ਰਿਹਾ ਹੋ ਕੇ ਆਏ ਕਿਰਤੀ ਪਾਰਟੀ ਦੇ ਮੈਂਬਰਾਂ ਨੂੰ ਆਪਣੀ ਸਿਲਾਈ ਮਸ਼ੀਨ ਗਹਿਣੇ ਰੱਖ ਕੇ ਚਾਹ ਪਾਰਟੀ ਦਿੱਤੀ। ਆਜਾਦੀ ਤੋਂ ਬਾਅਦ ਸਮਾਜ ਸੇਵਾ ਵਿੱਚ ਲੱਗ ਗਏ। ਮਜੀਠਾ ਰੋਡ ਦੇ ਸਫਾਈ ਸੇਵਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਵਿਨੋਦ ਮਰਵਾਹਾ, ਸੰਤੋਖ ਸਿੰਘ ਸਚਦੇਵਾ, ਨਵਦੀਪ ਸਿੰਘ, ਗੁਰਬਚਨ ਸਿੰਘ, ਵਿਜੇ ਕੁਮਾਰ, ਹਰਪਾਲ ਸਿੰਘ ਪਾਲੀ, ਇਕਬਾਲ ਸਿੰਘ, ਗੁਰਪ੍ਰੀਤ ਬੱਬਲ, ਬਿੱਟੂ ਸਿੱਧੂ, ਤਿਲਕ ਰਾਜ, ਗੁਰਚਰਨ ਸਿੰਘ, ਤੇਜਵੰਤ ਸਿੰਘ, ਪਰਮਜੀਤ ਸਿੰਘ, ਸਤੀਸ਼ ਗੁਪਤਾ, ਨਿਤਿਨ ਕੁਮਾਰ, ਗੁਰਮੀਤ ਗਾਂਧੀ, ਰਵਿੰਦਰ ਟੋਨੀ ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।