ਏਕਨੂਰ ਸੇਵਾ ਟਰੱਸਟ ਨੇ ਬੱਸ ਯਾਤਰਾ ਦੌਰਾਨ ਭਗਤਾਂ ਨੂੰ ਮੰਦਿਰ ਮੁਕਤੇਸ਼ਵਰ ਧਾਮ, ਗੁਰੂਦੁਆਰਿਆਂ ਦੇ ਕਰਵਾਏ ਦਰਸ਼ਨ

0
25

ਸਮਾਜਿਕ ਸੇਵਾਵਾਂ ਤੋਂ ਇਲਾਵਾ ਲਗਾਤਾਰ ਜਾਰੀ ਰੱਖੀ ਜਾਵੇਗੀ ਬੱਸ ਯਾਤਰਾ-ਅਰਵਿੰਦਰ ਵੜੈਚ
___________

ਅੰਮ੍ਰਿਤਸਰ,27 ਮਾਰਚ (ਰਾਜਿੰਦਰ ਧਾਨਿਕ)- ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਮਾਸਿਕ ਯਾਤਰਾ ਦੇ ਦੌਰਾਨ ਸ਼ਿਵ ਭੋਲੇ ਨਾਥ ਜੀ ਦੀਆਂ ਪਵਿਂਤਰ ਗੁਫਾਵਾਂ ਦੇ ਮੰਦਿਰ ਮੁਕਤੇਸ਼ਵਰ ਧਾਮ ਪਠਾਨਕੋਟ,ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕਥੂਨੰਗਲ ਅਤੇ ਗੁਰਦੁਆਰਾ ਬਾਰਠ ਸਾਹਿਬ ਪਠਾਨਕੋਟ ਦੇ ਦਰਸ਼ਨ ਕਰਵਾਏ ਗਏ। ਮਜੀਠਾ ਰੋਡ ਤੋਂ ਬੱਸ ਯਾਤਰਾ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਡੇਰਾ ਬਾਬਾ ਭਾਣੇ ਸ਼ਾਹ ਦੇ ਗੱਦੀ ਨਸ਼ੀਨ ਬਾਬਾ ਬਿੱਟੇ ਸ਼ਾਹ ਵਲੋਂ ਰਵਾਨਾ ਕੀਤਾ ਗਿਆ। ਬਾਬਾ ਬਿੱਟੇ ਸ਼ਾਹ ਨੇ ਕਿਹਾ ਕਿ ਟਰੱਸਟ ਵੱਲੋਂ ਪਿਛਲੇ ਅੱਠ ਸਾਲਾਂ ਤੋਂ ਹਰ ਮਹੀਨੇ ਬਿਨਾਂ ਉਚ-ਨੀਚ,ਰੰਗ-ਨਸਲ ਅਤੇ ਭੇਦਭਾਵ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣਾ ਸਰਾਹਣਾਯੋਗ ਹੈ। ਲਗਭੱਗ ਹਰ ਇੱਕ ਇੰਸਾਨ ਪੈਸੇ ਦੀ ਚਕਾਚੌਂਧ ਦੋੜ ਵਿੱਚ ਇੰਨਾ ਜਿਆਦਾ ਰੁਝਿਆ ਹੋਇਆ ਹੈ ਕਿ ਕਈਆਂ ਕੋਲ਼ ਕਿਸੇ ਨਾਲ ਗੱਲਬਾਤ ਕਰਨ ਦਾ ਜਿਆਦਾ ਸਮਾਂ ਵੀ ਨਹੀਂ ਹੈ। ਪਰ ਸਮਾਜ ਵਿੱਚ ਏਕਨੂਰ ਟੱਰਸਟ ਵਰਗੀਆਂ ਸੰਸਥਾਵਾਂ ਜਿੱਥੇ ਸਮਾਜਿਕ ਕੰਮਾਂ ਵਿੱਚ ਅਹਿਮ ਯੋਗਦਾਨ ਅਦਾ ਕਰ ਰਹੀਆਂ ਹਨ ਉਥੇ ਆਪਸੀ ਪ੍ਰੇਮ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦਿਆਂ ਧਾਰਮਿਕ ਜਗ੍ਹਾ ਦੇ ਦਰਸ਼ਨ ਕਰਾਂਉਣ ਦੇ ਨਾਲ ਸਾਰਿਆਂ ਨੂੰ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ। ਯਾਤਰਾ ਦੇ ਦੌਰਾਨ ਜਾਗਰਣ ਸੂਫੀ ਗਾਇਕ ਸ਼ੈਲੀ ਸਿੰਘ,ਬਲਵਿੰਦਰ ਪੰਮਾ, ਅਸ਼ਵਨੀ ਸ਼ਰਮਾ,ਲਵਲੀਨ ਵੜੈਚ,ਆਸੂ ਵੱਲੋਂ ਗੁਰ ਸ਼ਬਦ ਅਤੇ ਭਜਨ ਗਾਇਨ ਕਰਦਿਆਂ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਿਆ ਗਿਆ। ਟਰੱਸਟ ਵੱਲੋਂ ਬਾਬਾ ਬਿੱਟੇ ਸ਼ਾਹ ਜੀ ਦਾ ਸਨਮਾਨ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਪ੍ਰਧਾਨ ਅਰਵਿੰਦਰ ਵੜੈਚ ਨੇ ਕਿਹਾ ਕਿ ਟੀਮ ਸਾਥੀਆਂ ਦੇ ਸਹਿਯੋਗ ਦੇ ਨਾਲ ਪਿਛਲੇ ਅੱਠ ਸਾਲਾਂ ਤੋਂ ਧਾਰਮਿਕ ਬੱਸ ਯਾਤਰਾ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਉਹ ਅਸਥਾਨ ਵੀ ਦੇਖਣ ਨੂੰ ਮਿਲੇ,ਜਿਨ੍ਹਾਂ ਦੇ ਅੱਜ ਤੱਕ ਦਰਸ਼ਨ ਨਹੀਂ ਕੀਤੇ ਗਏ ਸਨ। ਜਿਸ ਦੇ ਚੱਲਦਿਆਂ ਉਨ੍ਹਾਂ ਦੇ ਟੀਮ ਮੈਂਬਰ ਸੰਗਤ ਦੇ ਵੀ ਹਾਰਦਿਕ ਧੰਨਵਾਦੀ ਹਨ। ਸਮਾਜਕ ਸੇਵਾਵਾਂ ਦੇ ਨਾਲ-ਨਾਲ ਲਗਾਤਾਰ ਬੱਸ ਯਾਤਰਾ ਜਾਰੀ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਟੱਰਸਟ ਵੱਲੋਂ ਖੂਨ ਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਮੌਕੇ ਤੇ ਜਤਿੰਦਰ ਅਰੋੜਾ ਮੇਜਰ ਸਿੰਘ,ਰਜੇਸ਼ ਸਿੰਘ ਜੌੜਾ,ਰਮੇਸ਼ ਚੋਪੜਾ,ਰਜਿੰਦਰ ਲਾਟੀ,ਡਾ.ਨਰਿੰਦਰ ਚਾਵਲਾ, ਮਨਵਿੰਦਰ ਸਿੰਘ,ਪਰਮਿੰਦਰ ਕੌਰ,ਵਿਸ਼ੂ ਮਹਾਜਨ,ਰਾਜਿੰਦਰ ਸ਼ਰਮਾ,ਸ਼ਿਫਾਲੀ ਪੰਵਾਰ, ਪਵਿੱਤਰਜੋਤ ਵੜੈਚ,ਵਿਨੈ ਅਰੋੜਾ,ਸੁਦਰਸ਼ਨ ਸ਼ਰਮਾ,ਵਿਕਾਸ ਭਾਸਕਰ, ਰਜਿੰਦਰ ਰਾਜੂ,ਕੋਮਲ,ਜੋਤੀ, ਸ਼ਿਫਾਲੀ,ਰਾਹੀ,ਮੰਗੂ ਸਿੰਘ, ਆਕਾਸ਼ਮੀਤ,ਸੱਤ ਪ੍ਰਕਾਸ਼, ਬਲਦੇਵ ਸਿੰਘ ਮੰਥਨ,ਜਤਿਨ,ਹਿਮਾਂਸ਼ੂ ਸਮੇਤ ਹੋਰ ਕਈ ਸ਼ਰਧਾਲੂ ਵੀ ਮੌਜੂਦ ਸਨ। ‌ ‌

NO COMMENTS

LEAVE A REPLY