ਸਾਨੂੰ ਖਿੱਚ ਕੇ ਲੈ ਆਇਆ ਤੇਰਾ ਪਿਆਰ ਵੇ ਗੁਫਾ ਵਿੱਚ ਰਹਿਣ ਵਾਲਿਆ ਭਜਨ ਤੇ ਝੂਮੂ ਸ਼ਰਧਾਲੂ

0
29

ਸਿੱਧ ਆਸ਼ਰਮ ਕ੍ਰਿਸ਼ਨਾ ਨਗਰ ਵੱਲੋਂ ਬਾਬਾ ਬਾਲਕ ਨਾਥ ਜੀ ਦੀ ਸ਼ਰਧਾ ਨਾਲ ਕੱਢੀ ਗਈ ਝੰਡਾ ਫੇਰੀ
__________
ਅੰਮ੍ਰਿਤਸਰ,27 ਮਾਰਚ (ਪਵਿੱਤਰ ਜੋਤ )- ਸਿੱਧ ਆਸ਼ਰਮ, ਕ੍ਰਿਸ਼ਨਾ ਨਗਰ,ਗਲੀ ਨੰਬਰ 2 ਵਿਖੇ ਗੱਦੀ ਨਸ਼ੀਨ ਬਾਬਾ ਪ੍ਰੇਮ ਨਾਥ ਜੀ ਦੀ ਦੇਖ ਰੇਖ ਵਿੱਚ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ ਝੰਡੇ ਦੀ ਫੇਰੀ ਪੂਰੀ ਸ਼ਰਧਾ ਤੇ ਧੂਮ-ਧਾਮ ਨਾਲ ਨਿਕਾਲੀ ਗਈ। ਬਾਬਾ ਬਾਲਕ ਨਾਥ ਜੀ ਦੀ ਮੂਰਤੀ ਸਥਾਪਿਤ ਸੁੰਦਰ ਪਾਲਕੀ ਦੀ ਭਗਤਾਂ ਦੇ ਘਰਾਂ ਵਿੱਚ ਫੇਰੀ ਪਾਈ ਗਈ ਹੈ। ਰਸਤਿਆਂ ਵਿੱਚ ਭਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਲੰਗਰ ਭੰਡਾਰੇ ਵੀ ਲਗਾਏ ਗਏ। ਝੰਡਾ ਫੇਰੀ ਇਲਾਕਾ ਕ੍ਰਿਸ਼ਨਾਨਗਰ,ਧਰਮਪੁਰਾ, ਜੌੜਾ ਫਾਟਕ ਦੇ ਵੱਖ ਵੱਖ ਘਰਾਂ ਵਿਚੋ ਹੁੰਦੀ ਹੋਈ ਸਿੱਧ ਆਸ਼ਰਮ ਵਿਖੇ ਸਮਾਪਤ ਹੋਈ। ਘਰਾਂ ਵਿੱਚ ਫੇਰੀ ਦੇ ਦੌਰਾਨ ਸਾਨੂੰ ਖਿੱਚ ਕੇ ਲੈ ਆਇਆ ਤੇਰਾ ਪਿਆਰ ਵੇ ਗੁਫਾ ਵਿੱਚ ਰਹਿਣ ਵਾਲਿਆ.. ਭਜਨ ਤੋਂ ਇਲਾਵਾ ਬਾਬਾ ਜੀ ਦੀ ਬੰਦਗੀ ਕਰਦੇ ਹੋਏ ਭਗਤਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਗਿਆ। ਬਾਬਾ ਪ੍ਰੇਮ ਨਾਥ ਜੀ ਨੇ ਕਿਹਾ ਕਿ ਜਿਹੜਾ ਭਗਤ ਸ਼ਰਧਾ ਦੇ ਨਾਲ ਬਾਬਾ ਜੀ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਦਾ ਹੈ ਉਸਦੀਆਂ ਮੂੰਹ ਮੰਗੀਆਂ ਮੁਰਾਦਾਂ ਬਾਬਾ ਜੀ ਪੂਰੀਆਂ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਬਾਬਾ ਬਾਲਕ ਨਾਥ ਜੀ ਦੇ ਮੰਦਿਰ ਹਿਮਾਚਲ ਪ੍ਰਦੇਸ਼ ਵਿਚ 80ਵੀਂ ਸਾਲਾਨਾ ਯਾਤਰਾ 9 ਅਪਰੈਲ 2023 ਨੂੰ ਕੀਤੀ ਜਾਵੇਗੀ ਜਿਸ ਵਿੱਚ ਅੰਮ੍ਰਿਤਸਰ ਤੋਂ ਸੈਂਕੜੇ ਭਗਤ ਪੂਰੀ ਸ਼ਰਧਾ ਦੇ ਨਾਲ਼ ਯਾਤਰਾ ਵਿੱਚ ਹਿੱਸਾ ਲੈਣਗੇ। ਇਸ ਮੌਕੇ ਤੇ ਮੁਨੀਸ਼ ਸ਼ਰਮਾ,ਜੋਤੀ ਜੀ,ਮਨੀ ਮਸਤਾਨਾ,ਹੈਰੀ ਦੀਵਾਨਾ,ਅਰਜਨ ਮਦਾਨ,ਸੂਰਤਾ ਸਿੰਘ, ਗੌਤਮ,ਬਲਜਿੰਦਰ ਸਿੰਘ ਸਮੇਤ ਸੈਂਕੜੇ ਭਗਤਾਂ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ।

NO COMMENTS

LEAVE A REPLY