ਪੰਜਾਬ ਇੰਟਰ ਪੌਲੀਟੈਕਨਿਕ ਸਪੋਰਟਸ 2022-23 ਦੀਆਂ ਖੇਡਾਂ ਵਿਚ ਮਾਈ ਭਾਗੋ ਕਾਲਜ ਨੇ ਬਾਜੀ ਮਾਰੀ

0
19

 

 

 

ਅੰਮ੍ਰਿਤਸਰ 3 ਅਪ੍ਰੈਲ (ਪਵਿੱਤਰ ਜੋਤ) : ਪੰਜਾਬ ਟੈਕਨੀਕਲ ਇੰਸਟੀਚਿਉਸ਼ਨਜ ਸਪੋਰਟਸ (ਪੀ.ਟੀ.ਆਈ.ਐਸ) ਦੁਆਰਾ ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਅੰਮ੍ਰਿਤਸਰ ਵਿਖੇ ਤਿੰਨ ਰੌਜਾ ਸਪੋਰਟਸ ਖੇਡਾਂ ਦੀ ਮਿਤੀ 30-03-2023 ਨੂੰ ਸਮਾਪਤੀ ਹੋਈ। ਇਨ੍ਹਾ ਖੇਡ ਮੁਕਾਬਲਿਆ ਵਿਚ ਵਾਲੀਵਾਲ, ਖੋ-ਖੋ, ਬੈਡਮਿੰਟਨ, ਟੇਬਲ ਟੈਨਿਸ, ਹੈਂਡਬਾਲ, ਬਾਸਕਿਟਬਾਲ, ਕਬੱਡੀ, ਫੁੱਟਬਾਲ ਅਤੇ ਕ੍ਰਿਕਟ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪੰਜਾਬ ਰਾਜ ਭਰ ਦੇ ਵੱਖ ਵੱਖ ਕਾਲਜਾਂ ਤੋਂ ਆਈਆਂ ਟੀਮਾਂ ਨੇ ਹਿੱਸਾ ਲਿਆ। ਮਾਈ ਭਾਗੋ ਕਾਲਜ ਨੇ ਪੰਜਾਬ ਭਰ ਵਿਚੋਂ ਲੜਕੀਆਂ ਦੇ ਖੇਡ ਮੁਕਾਬਲਿਆ ਵਿਚ ਵਾਲੀਬਾਲ, ਬਾਸਕਿਟਬਾਲ ਵਿਚ ਪਹਿਲਾ ਸਥਾਨ ਹਾਸਲ ਕੀਤਾ, ਟੇਬਲ ਟੈਨਿਸ, ਖੋ-ਖੋ ਅਤੇ ਹੈਂਡਬਾਲ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਅਤੇ ਬੈਡਮਿੰਟਨ ਵਿਚ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾ ਮੁਕਾਬਲਿਆਂ ਵਿਚ ਸੰਸਥਾ ਦੀ ਸਟਾਫ ਟੀਮ ਨੇ ਟੇਬਲ ਟੈਨਿਸ ਵਿਚ ਪਹਿਲਾ ਸਥਾਨ ਅਤੇ ਬੈਡਮਿੰਟਨ ਵਿਚ ਦੂਸਰਾ ਸਥਾਨ ਹਾਸਲ ਕੀਤਾ । ਇਸ ਦੇ ਨਾਲ ਹੀ ਮਾਈ ਭਾਗੋ ਕਾਲਜ ਨੇ ਇਨ੍ਹਾ ਮੁਕਾਬਲਿਆ ਵਿਚ ਪੰਜਾਬ ਭਰ ਵਿਚੋਂ ਵਿਨਰ ਟਰਾਫੀ ਤੇ ਕਬਜਾ ਕੀਤਾ ਅਤੇ ਜੀ.ਪੀ.ਸੀ.ਜੀ. ਲੁਧਿਆਣਾ ਦੀ ਟੀਮ ਨੇ ਰਨਰਜ਼ ਅਪ ਟਰਾਫੀ ਹਾਸਲ ਕੀਤੀ । ਬੈਡਮਿੰਟਨ ਲੜਕਿਆਂ ਵਿਚ ਜੀ.ਪੀ.ਸੀ ਬਠਿੰਡਾ ਦੇ ਭਵਿਆ ਬੰਸਲ, ਮੇਹਰ ਚੰਦ ਪੌਲੀਟੈਕਨਿਕ, ਜਲੰਧਰ ਦੇ ਗੁਰਲਾਜ ਸਿੰਘ ਅਤੇ ਇਸ ਸੰਸਥਾ ਦੇ ਨਰੇਸ਼ ਕੁਮਾਰ, ਮੁੱਖੀ ਵਿਭਾਗ (ਕੰਪਿਉਟਰ ਇੰਜ:) ਨੂੰ ਸਟਾਫ ਦੀਆਂ ਬੈਡਮਿੰਟਨ ਅਤੇ ਟੈਬਲ ਟੈਨਿਸ ਵਿਚ ਪਲੇਅਰ ਆਫ ਦਾ ਟੂਰਨਾਮੈਂਟ ਐਲਾਨਿਆ ਗਿਆ।

ਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਪਰਮਬੀਰ ਸਿੰਘ ਮੱਤੇਵਾਲ ਨੇ ਜਿੱਤੀਆਂ ਹੋਈਆਂ ਸਾਰੀਆਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਅਨੁਸਾਸ਼ਨ ਮਈ ਤਰੀਕੇ ਨਾਲ ਖੇਡਾਂ ਵਿਚ ਭਾਗ ਲੈਣ ਲਈ ਵਿਦਿਆਰਥਣਾਂ ਦੀ ਸ਼ਲਾਂਘਾ ਕੀਤੀ ।

ਇਸ ਮੌਕੇ ਤੇ ਸੰਸਥਾ ਦੇ ਨਰੇਸ਼ ਕੁਮਾਰ, ਸੰਦੀਪ ਕੌਰ, ਜਸਵਿੰਦਰਪਾਲ, ਜਸਮਿੰਦਰਜੀਤ ਸਿੰਘ, ਦਵਿੰਦਰ ਸਿੰਘ ਭੱਟੀ, ਯਸ਼ਪਾਲ ਸਿੰਘ ਪਠਾਣੀਆਂ, ਬਲਜਿੰਦਰ ਸਿੰਘ, ਸੰਜੀਵ ਕੁਮਾਰ, ਅਮੋਲਕ ਸਿੰਘ, ਅਮਨਪ੍ਰੀਤ ਸਿੰਘ, ਰਵੀ ਕੁਮਾਰ, ਸੁਖਦੇਵ ਸਿੰਘ, ਪਦਮਜੀਤ, ਅਤੇ ਰਾਜ ਕੁਮਾਰ ਆਦਿ ਹਾਜਰ ਸਨ ।

NO COMMENTS

LEAVE A REPLY