‘ਲੋਫਰ ਮਾਹੀਆਂ ‘ ਗੀਤ 24 ਫਰਵਰੀ ਨੂੰ ਹੋਵੇਗਾ ਵੱਡੇ ਪੱਧਰ ‘ਤੇ ਰਿਲੀਜ਼ – ਜੱਗੀ ਜੌੜਕੀਆਂ

0
13

 

ਬੁਢਲਾਡਾ, 22 ਫਰਵਰੀ -(ਦਵਿੰਦਰ ਸਿੰਘ ਕੋਹਲੀ)- : ਜੇ ਸੀ ਡੀ ਯੂਨੀਵਰਸਲ ਪਡੋਕਸ਼ਨ ਵੱਲੋਂ ਗਾਇਕ ਅਮਰ ਸੋਢੀ ਤੇ ਅਫਸਾਨਾ ਖਾਨ ਦਾ ਨਵਾ ਗੀਤ ‘ ਲੋਫਰ ਮਾਹੀਆਂ’ ਜਲਦ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾਂ ਰਿਹਾ ਹੈ। ਜਾਣਕਾਰੀ ਦਿੰਦਿਆਂ ਗੀਤ ਦੇ ਲਿਖਾਰੀ ਪ੍ਰਸਿੱਧ ਗੀਤਕਾਰ ਜੱਗੀ ਜੌੜਕੀਆਂ ਨੇ ਦੱਸਿਆ ਕਿ ਗੀਤ ਦਾ ਸੰਗੀਤ ਲਾਡੀ ਗਿੱਲ ਵੱਲੋਂ ਕੀਤਾ ਗਿਆ ਹੈ। ਜਦਕਿ ਗੀਤ ਦਾ ਵੀਡੀਓ ਫਿਲਮਾਂਕਣ ਸੰਦੀਪ ਨਿੱਝਰ ਫਿਲਮਸ਼ ਦੀ ਟੀਮ ਵੱਲੋਂ ਦਿਲ ਖਿੱਚਵੀਆਂ ਲੁਕੇਸ਼ਨਾਂ ‘ਤੇ ਸ਼ੂਟ ਕੀਤਾ ਗਿਆ ਹੈ।ਗੀਤ ‘ਚ ਪੰਜਾਬੀ ਸਿਨੇਮਾ ਦੀ ਉੱਘੀ ਅਦਾਕਾਰਾ ਨਿਰਮਲ ਰਿਸ਼ੀ ਤੇ ਅਰੀਸਾ ਸ਼ਰਮਾ ਵੱਲੋਂ ਅਦਾਕਾਰੀ ਕੀਤੀ ਗਈ ਹੈ। ਜੱਗੀ ਨੇ ਦੱਸਿਆ ਕਿ ਗੀਤ ਸ਼ਰੋਤਿਆਂ ਦੀ ਉਮੀਦਾ ਉੱਪਰ ਖਰ੍ਹਾ ਉਤਰੇਗਾ।

NO COMMENTS

LEAVE A REPLY