ਨੌਜਵਾਨ ਸੇਵਾ ਕਲੱਬ ਵੱਲੋਂ ਲੋੜਵੰਦ ਅਤੇ ਗਰੀਬ ਲੜਕੀਆਂ ਦੇ ਵਿਆਹ 26 ਨੂੰ

0
22

ਬੁਢਲਾਡਾ, 22 ਫਰਵਰੀ (ਦਵਿੰਦਰ ਸਿੰਘ ਕੋਹਲੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨ ਸੇਵਾ ਕਲੱਬ ਵੱਲੋਂ ਗਰੀਬ ਅਤੇ ਬੇਸਹਾਰਾ ਲੜਕੀਆਂ ਦੇ ਵਿਆਹ 26 ਫਰਵਰੀ ਨੂੰ ਕਰਵਾਏ ਜਾ ਰਹੇ ਹਨ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਕਲੱਬ ਦੇ ਪ੍ਧਾਨ ਰਣਧੀਰ ਸਿੰਘ ਧੀਰਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ ਨਜ਼ਦੀਕ ਭੱਠੇ ਦੇ ਕੋਲ ਖੇਤਾਂ ਵਿੱਚ ਹੋ ਰਹੇ ਵਿਆਹ ਮੌਕੇ ਪੰਜਾਬ ਦੇ ਪ੍ਸਿੱਧ ਕਲਾਕਾਰ ਹਰਭਜਨ ਮਾਨ,ਦੀਦਾਰ ਚੀਨਾਂ,ਸਾਂਈ ਸੁਰਿੰਦਰ ਸ਼ਾਹ,ਸਮਾਜ ਸੇਵੀ ਸਿਮਰਨ ਮਹੰਤ,ਮਹਿਲਾ ਸਟੇਟ ਕਮਿਸ਼ਨਰ ਮਨੀਸ਼ਾ ਗੁਲਾਟੀ,ਮੋਡਲ ਤੇ ਨਿਰਮਾਤਾ ਰਿਸ਼ਿਕਾ ਕੌਸ਼ਲ,ਜਗਦੀਪ ਸਿੰਘ ਨੱੱਕਈ,ਡਾ.ਵਿਜੈ ਸਿੰਗਲਾ,ਬਲਵਿੰਦਰ ਸਿੰਘ ਭੂੰਦੜ,ਡਾ.ਮੰਜੂ ਬਾਲਾ ਬਾਂਸਲ,ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ,ਪੇ੍ਮ ਅਰੋੜਾ,ਚਰਨਜੀਤ ਸਿੰਘ ਅੱਕਾਵਾਲੀ,ਐਸ.ਐਸ.ਪੀ. ਜਿਲ੍ਹਾ ਮਾਨਸਾ ਨਾਨਕ ਸਿੰਘ,ਡੀਸੀ ਬਲਦੀਪ ਕੌਰ ਆਦਿ ਲੜਕੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚ ਰਹੇ ਹਨ।ਇਸ ਮੌਕੇ ਨੌਜਵਾਨ ਸੇਵਾ ਕਲੱਬ ਦੇ ਪ੍ਧਾਨ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਆਪਣੇ ਪਰਿਵਾਰ ਸਮੇਤ ਵੱਧ ਤੋਂ ਵੱਧ ਇਸ ਸ਼ੁੱਭ ਭਲਾਈ ਦੇ ਕਾਰਜ ਮੌਕੇਪਹੁੰਚਣ ਦਾ ਸੱਦਾ ਦਿੱਤਾ।

NO COMMENTS

LEAVE A REPLY