ਸੈੰਕੜੇ ਸੇਜ਼ਲ ਅੱਖਾਂ ਨਾਲ ਬਜ਼ੁਰਗ ਕਾਂਗਰਸੀ ਆਗੂ ਸ੍ਰ ਸਰਵਨ ਸਿੰਘ ਨੂੰ ‘ਵੱਡਿਆ ਕਰਕੇ’ ਦਿੱਤੀ ਗਈ ਅੰਤਿਮ ਵਿਦਾਇਗੀ
ਸ੍ਰ ਸਰਵਨ ਸਿੰਘ ਨਮਿਤ ਭੋਗ ਤੇ ਸ਼ਰਧਾਜਲੀ ਸਮਾਰੋਹ 24 ਜਨਵਰੀ ਨੂੰ
ਅੰਮ੍ਰਿਤਸਰ , 16 ਜਨਵਰੀ (ਪਵਿੱਤਰ ਜੋਤ )- ਵਿਧਾਨ ਸਭਾ ਹਲਕਾ ਉਤਰੀ( ਅੰਮ੍ਰਿਤਸਰ ) ਤੋਂ ਦੇ ਸੀਨੀਅਰ ਕਾਂਗਰਸੀ ਆਗੂ , ਸਾਬਕਾ ਕੌੰਸਲਰ ਅਤੇ ਇੰਪਰੂਵਮੈੰਟ ਟਰੱਸਟ ਅੰਮ੍ਰਿਤਸਰ ਦੇ ਟਰੱਸਟੀ ਸ੍ਰ ਨਰਿੰਦਰ ਸਿੰਘ ਤੁੰਗ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਅਤੇ ਬਜ਼ੁਰਗ ਕਾਂਗਰਸੀ ਸ੍ਰ.ਸਰਵਨ ਸਿੰਘ ਦਾ ਦਿਹਾਂਤ ਹੋ ਗਿਆ । ਉਨ੍ਹਾਂ ਦੀ ਉਮਰ 95 ਸਾਲ ਦੀ ਸੀ ਅਤੇ ਉਹ ਦੇਸ਼ ਦੀ ਵੰਡ ‘ਤੇ ਲਾਇਲਪੁਰ ਪਕਿਸਤਾਨ ਤੋਂ ਉਜੜ ਕੇ ਅੰਮ੍ਰਿਤਸਰ ਆਣ ਵੱਸੇ ਸਨ । ਚੜਦੀ ਉਮਰ ਵਿੱਚ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਿਆਂ ਦੇ ਸੰਪਰਕ ਵਿੱਚ ਆ ਜਾਣ ਕਰਕੇ ਉਨ੍ਹਾਂ ਦੇ ਅੰਦਰ ਦੇਸ਼ ਅਤੇ ਸਮਾਜ ਦੇ ਲਈ ਕੁੱਝ ਕਰਨ ਦਾ ਜਜ਼ਬਾ ਪੈਂਦਾ ਹੋ ਗਿਆ ਜਿਸ ਨੂੰ ਅੱਗੇ ਉਨ੍ਹਾਂ ਦੇ ਸਪੁੱਤਰ ਸ੍ਰ ਨਰਿੰਦਰ ਸਿੰਘ ਤੁੰਗ ਨੇ ਜਿਉਂ ਦਾ ਤਿਉੰ ਜਾਰੀ ਰੱਖਿਆ ਹੋਇਆ ਹੈ । ਉਨ੍ਹਾਂ ਦਾ ਅੰਤਿਮ ਸੰਸਕਾਰ 88 ਫੁੱਟ ‘ਤੇ ਸਥਿਤ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ । ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਪ੍ਰਗਟ ਸਿੰਘ ਅਤੇ ਨਰਿੰਦਰ ਸਿੰਘ ਤੁੰਗ ਨੇ ਸਾਂਝੇ ਤੋਰ ‘ਤੇ ਦਿੱਤੀ । ਇਸ ਮੌਕੇ ਪਰਿਵਾਰ ਦੇ ਮੈਂਬਰਾਂ , ਰਿਸ਼ਤੇਦਾਰਾਂ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਆਗੂਆਂ , ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਧਾਰਮਿਕ ਸਖਸ਼ੀਅਤਾਂ ਵੱਲੋਂ ਭਾਂਵਭਿੰਨੀਆਂ ਸ਼ਰਧਾਜਲੀਆਂ ਭੇਟ ਕਰਕੇ ਅੰਤਿਮ ਵਿਦਾਇਗੀ ਦਿੱਤੀ ਗਈ ।ਉਨ੍ਹਾਂ ਦੇ ਦਿਹਾਂਤ ‘ਤੇ ਤੁੰਗ ਪਰਿਵਾਰ ਦੇ ਨਾਲ ਮੈਂਬਰ ਪਾਰਲੀਮੈੱਟ ਸ੍ਰ ਗੁਰਜੀਤ ਸਿੰਘ ਔਜਲਾ , ਸਾਬਕਾ ਕੈਬਨਿਟ ਮੰਤਰੀ ਸ੍ਰ ਸੁਖਬਿੰਦਰ ਸਿੰਘ ਸੁਖ ਸਰਕਾਰੀਆ , ਸਾਬਕਾ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ , ਵਿਧਾਨ ਸਭਾ ਹਲਕਾ ਉਤਰੀ ਤੋਂ ਸਾਬਾਕਾ ਵਿਧਾਇਕ ਅਤੇ ਅੰਮ੍ਰਿਤਸਰ ਦੇ ਰਹੇ ਮੇਅਰ ਸ੍ਰੀ ਸੁਨੀਲ ਦੱਤੀ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ , ਸੀਨੀਅਰ ਆਗੂ ਅਮਨ ਬੋਪਾਰਾਏ ,ਡਾ ਗੁਰਮੀਤ ਸਿੰਘ ਗਿੱਲ , ਹਨੀ ਗਿੱਲ ,ਸਾਬਕਾ ਕੌੰਸਲਰ ਪਰਮਿੰਦਰ ਸਿੰਘ ਤੁੰਗ , ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਪ੍ਰਵੀਨ ਪੁਰੀ, ਬਾਬਾ ਪ੍ਰਗਟ ਸਿੰਘ ,ਯੂਥ ਕਾਂਗਰਸੀ ਆਗੂ ਸੋਨੂੰ ਦੱਤੀ ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਨਰਿੰਦਰ ਸਿੰਘ ਸੰਧੂ , ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਅਸ਼ਵਨੀ ਪੱਪੂ ,ਸਾਬਕਾ ਡਿਪਟੀ ਮੇਅਰ ਰਮਨ ਬਖਸ਼ੀ , ਡਾ ਸੰਦੀਪ ਅਰੋੜਾ , ਗੋਗਾ ਗੰਗਾਹਰ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਸ਼ਹਿਰ ਦੇ ਪੰਤਵੰਤਿਆਂ ਵੱਲੋਂ ਦੁੱਖ ਸਾਂਝਾ ਕੀਤਾ ।ਸ੍ਰ ਸਰਵਨ ਸਿੰਘ ਜੀ ਦੀ ਆਤਮਿਕ ਸ਼ਾਂਤੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਸ਼ਰਧਾਜਲੀ ਸਮਾਰੋਹ 24 ਜਨਵਰੀ 2023 ਬਾਅਦ ਦੁਪਹਿਰ 1:00 ਤੋਂ 2:00 ਵਜੇ ਗੁਰਦੁਆਰਾ ਬਾਬਾ ਬੁਖਾਰੀ ਮਜੀਠਾ ਰੋਡ (ਅੰਮ੍ਰਿਤਸਰ) ਵਿਖੇ ਪਾਏ ਜਾਣਗੇ ।