ਹੋਣਹਾਰ ਧੀਆਂ ਦਾ ਕੀਤਾ ਸਨਮਾਨ ਤੇ ਵੰਡੀਆਂ ਸਲਾਈ ਮਸ਼ੀਨਾਂ
ਬੁਢਲਾਡਾ 12 ਜਨਵਰੀ (ਦਵਿੰਦਰ ਸਿੰਘ ਕੋਹਲੀ)- ਐਂਟੀ ਕਰੱਪਸ਼ਨ ਐਸੋਸੀਏਸ਼ਨ ਇੰਡੀਆ ਜਿਲਾ ਮਾਨਸਾ ਵੱਲੋਂ ਸੂਬਾ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਨਸਾ ਦੇ ਮਾਤਾ ਸੁੰਦਰੀ ਗਰਲਜ ਕਾਲਜ ਵਿਖੇ ਧੀਆਂ ਦੀ ਲੋਹੜੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਜਿਲਾ ਚੇਅਰਮੈਨ ਜੀਤ ਕੌਰ ਦਹੀਆ ਅਤੇ ਸਟੇਟ ਲੀਗਲ ਅਡਵਾਈਜ਼ਰ ਮਨਿੰਦਰਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਤੀ ਬਲਦੀਪ ਕੌਰ ਸ਼ਾਮਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਪ੍ਰੀਤ ਸਿੰਘ ਬਣਾਂਵਾਲੀ ਹਲਕਾ ਵਿਧਾਇਕ ਸਰਦੂਲਗੜ੍ਹ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਨਕਈ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਸ਼ਾਮਲ ਹੋਏ।ਇਸ ਮੌਕੇ ਜਿੱਥੇ ਵੱਖ-ਵੱਖ ਖੇਤਰਾਂ ਵਿੱਚ ਨਾਮ ਚਮਕਾਉਣ ਵਾਲੀਆਂ ਧੀਆਂ ਦਾ ਸਨਮਾਨ ਕੀਤਾ ਗਿਆ ਉੱਥੇ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ।ਇਸ ਮੌਕੇ ਚੇਅਰਮੈਨ ਜੀਤ ਦਹੀਆ ਦੇ ਸੱਦੇ ਤੇ ਪੰਜਾਬ ਦੇ ਚੋਟੀ ਦੇ ਗਾਇਕ ਕਲਾਕਾਰਾਂ ਨੇ ਪਹੁੰਚਕੇ ਹਾਜ਼ਰੀਨ ਦਾ ਮਨੋਰੰਜਨ ਕੀਤਾ। ਪਰਿਵਾਰਕ ਗੀਤਾਂ ਦੇ ਬਾਦਸ਼ਾਹ ਗਾਇਕ ਪਾਲੀ ਦੇਤਵਾਲੀਆ, ਮਸ਼ਹੂਰ ਦੋਗਾਣਾ ਜੋੜੀ ਬਲਵੀਰ ਚੋਟੀਆਂ, ਜਸਮੀਨ ਚੋਟੀਆਂ,ਡੀ ਗਿੱਲ ਹਰਮੀਤ ਜੱਸੀ ,ਗਾਇਕਾ ਦਲਜੀਤ ਢਿੱਲੋਂ,ਊਧਮ ਆਲਮ, ਪ੍ਰੀਤ ਸ਼ੌਂਕੀ, ਸੁਰਪ੍ਰੀਤ ਧਾਲੀਵਾਲ, ਮਨਦੀਪ ਲੱਕੀ ਨੇ ਆਪਣੇ ਚਰਚਿਤ ਗੀਤ ਗਾਕੇ ਪ੍ਰੋਗਰਾਮ ਵਿੱਚ ਰੰਗ ਬੰਨਿਆ ਅਤੇ ਕਮੇਡੀ ਕਲਾਕਾਰ ਚਾਚੀ ਲੁਤਰੋ ਹਾਸਰਸ ਚੁਟਕਲਿਆਂ ਰਾਹੀਂ ਦਰਸ਼ਕਾਂ ਨੂੰ ਖੂਬ ਹਸਾਇਆ। ਇਸ ਸਮੇਂ ਸਲੱਮ ਏਰੀਏ ਦੇ ਦੀਆਂ ਲੜਕੀਆਂ ਨੇ ਗਿੱਧੇ ਦੀ ਖੂਬਸੂਰਤ ਪੇਸ਼ਕਾਰੀ ਕਰਕੇ ਦਰਸਕਾਂ ਦਾ ਦਿੱਲ ਜਿੱਤਿਆ।ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਪ੍ਰਬੰਧਕ ਜੀਤ ਦਹੀਆ ਨੇ ਜਿੱਥੇ ਆਏ ਮਹਿਮਾਨਾਂ, ਕਲਾਕਾਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਵਿਸ਼ਵਾਸ ਦਵਾਇਆ ਕਿ ਸੰਸਥਾ ਅੱਗੇ ਤੋਂ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਵੱਧ ਚੜਕੇ ਹਿੱਸਾ ਪਾਉਂਦੀ ਰਹੇਗੀ ਅਤੇ ਧੀਆਂ ਨੂੰ ਰੁਜ਼ਗਾਰ ਪ੍ਰਦਾਨ ਕਰਾਉਣ ਲਈ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਸੰਸਥਾ ਦੇ ਜਿਲਾ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ, ਬਠਿੰਡਾ ਦੇ ਲੀਗਲ ਅਡਵਾਈਜ਼ਰ ਰੋਜੀ ਗਰਗ ਬਲਾਕ ਬੁਢਲਾਡਾ ਦੇ ਪ੍ਰਧਾਨ ਮੱਖਣ ਸਿੰਘ, ਦਰਸ਼ਨ ਹਾਕਮਵਾਲਾ ਬਲਾਕ ਪ੍ਰਧਾਨ ਬੋਹਾ, ਬਿੱਕਰ ਸਿੰਘ ਮਘਾਣੀਆ , ਰਜਿੰਦਰ ਕੌਰ ਫਫੜੇ, ਹਰਪਾਲ ਕੌਰ ਦਵਿੰਦਰ ਕੁਮਾਰ ਐਮ ਸੀ ਆਦਿ ਮੌਜੂਦ ਸਨ।