ਮਾਤਾ ਬਲਵੀਰ ਕੌਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਬੁਢਲਾਡਾ 2 ਫਰਵਰੀ (ਦਵਿੰਦਰ ਸਿੰਘ ਕੋਹਲੀ) -ਐਮ.ਪੀ.ਏ.ਪੀ. ਦੇ ਆਗੂ ਮਨਮੰਦਰ ਸਿੰਘ ਬੀਰੇਵਾਲਾ ਡੋਗਰਾ ਦੀ ਮਾਤਾ ਬਲਵੀਰ ਕੌਰ ਪਤਨੀ ਸਵ: ਸੁਰਜੀਤ ਸਿੰਘ ਸਾਬਕਾ ਸਰਪੰਚ ਬੀਰੇਵਾਲਾ ਡੋਗਰਾ ਦੀ ਬੀਤੇ ਦਿਨੀਂ ਹੋਈ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆ ਵੈਦ ਧੰਨਾ ਮਲ, ਗੁਰਜੀਤ ਬਰ੍ਹੇ, ਨਾਇਬ ਸਿੰਘ, ਬਲੱਮ ਸਿੰਘ ਚੇਅਰਮੈਨ, ਸੋਹਣਾ ਸਿੰਘ ਚੇਅਰਮੈਨ, ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ, ਵਿਧਾਇਕ ਗੁਰਪ੍ਰੀਤ ਵਣਾਂਵਾਲੀ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ, ਅਮਰਜੀਤ ਸਿੰਘ ਸਾਬਕਾ ਸਰਪੰਚ ਕੁਲਾਣਾ, ਹਰਮੇਲ ਸਿੰਘ ਕਲੀਪੁਰ, ਐਡਵੋਕੇਟ ਮਹਿਲ ਸਿੰਘ ਸਿੱਧੂ ਸਸਪਾਲੀ ਵਾਲੇ, ਤਨਜੋਤ ਸਿੰਘ ਸਾਹਨੀ, ਗੁਰਮੀਤ ਸਿੰਘ ਬੱਤਰਾ ਸਮੇਤ ਪੱਤਰਕਾਰ ਸਵਰਨ ਰਾਹੀ, ਮਨਜੀਤ ਸਿੰਘ, ਦਰਸ਼ਨ ਹਾਕਮਵਾਲਾ, ਦਵਿੰਦਰ ਸਿੰਘ ਕੋਹਲੀ, ਓਂਕਾਰ ਸਿੰਘ ਸਿੱਧੂ, ਅਮਨ ਮਹਿਤਾ, ਸੁਰਜੀਤ ਸਿੰਘ ਸਿੱਧੂ, ਦਰਸ਼ਨ ਬਰ੍ਹੇ, ਬਲਵਿੰਦਰ ਜਿੰਦਲ, ਪੰਕਜ ਰਾਜੂ, ਕੁਲਵਿੰਦਰ ਚਹਿਲ ਆਦਿ ਨੇ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਵਿਛੜੀ ਰੂਹ ਨੂੰ ਵਾਹਿਗੁਰੂ ਪ੍ਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਬਖਸੇ ਤੇ ਪਿੱਛੇ ਸਾਰੇ ਪਰਿਵਾਰ ਨੂੰ ਭਾਨਾ ਮੰਨਣ ਦਾ ਬੱਲ ਬਖਸ਼ੇ। ਉਨ੍ਹਾਂ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਤੇ ਸਰਧਾਜਲੀ ਸਮਾਗਮ 4 ਫਰਵਰੀ ਦਿਨ ਸਨੀਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਕਲੀਪੁਰ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ।