ਅੰਮ੍ਰਿਤਸਰ, 2 ਫਰਵਰੀ (ਪਵਿੱਤਰ ਜੋਤ)-ਨਗਰ ਨਿਗਮ ਦੇ ਜੋਨ ਨੰਬਰ 6 ਦੇ ਸਮੂਹ ਸਟਾਫ ਵੱਲੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਰਸਭਿਨਾ ਕੀਰਤਨ ਕੀਤਾ। ਉਪਰੰਤ ਅਰਦਾਸ ਕਰਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਐਕਸੀਅਨ ਮਨਜੀਤ ਸਿੰਘ ਤੇ ਰਜਿੰਦਰ ਸਿੰਘ ਮਰੜੀ, ਐਸ.ਡੀ.ਓ. ਇੰਜੀਨੀਅਰ ਹਰਜਿੰਦਰ ਸਿੰਘ, ਜੇ.ਈ ਸਰਦੂਲ ਸਿੰਘ, ਵਿਸ਼ਵਜੀਤ ਸਿੰਘ, ਰਮਨ ਕੁਮਾਰ, ਨਗਿੰਦਰ ਪ੍ਰਸ਼ਾਦ, ਨਗਰ-ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਨਾਗ, ਸਰਪ੍ਰਸਤ ਕਰਮਜੀਤ ਸਿੰਘ ਕੇ.ਪੀ, ਚੇਅਰਮੈਨ ਵਰਿੰਦਰ ਸਿੰਘ, ਸੁਖਜਿੰਦਰ ਸਿੰਘ ਕੈਪਟਨ, ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਤੇ ਮੁਲਖ ਰਾਜ, ਗੁਰਬਚਨ ਸਿੰਘ, ਸੁਖਜੀਤ ਸਿੰਘ, ਸੁਖਦੇਵ ਕੁਮਾਰ, ਸੁਖਵਿੰਦਰ ਸਿੰਘ ਵੇਰਕਾ, ਸਰਬਜੀਤ ਸਿੰਘ ਸੈਣੀ, ਤਰਸੇਮ ਸਿੰਘ ਸਹੋਤਾ, ਮਨਜੀਤ ਸਿੰਘ ਬਹੋੜੂ, ਸਲਵੰਤ ਸਿੰਘ ਕੁਲਬੀਰ ਸਿੰਘ, ਸੰਦੀਪ ਮਹਿਤਾ, ਮਹੇਸ਼ ਕੁਮਾਰ, ਸਤਵਿੰਦਰ ਸਿੰਘ, ਜਸਵਿੰਦਰ ਲਾਡੀ, ਨਗਰ-ਨਿਗਮ ਮੁਲਾਜ਼ਮ ਤਾਲਮੇਲ ਦਲ ਦੇ ਪ੍ਰਧਾਨ ਨਿਰਮਲ ਸਿੰਘ ਕੰਬੋਜ, ਅੰਮ੍ਰਿਤਸਰ ਨਗਰ-ਨਿਗਮ ਯੂਨੀਅਨ ਸੀਟੂ ਦੇ ਜਨਰਲ ਸਕੱਤਰ ਅਸ਼ੋਕ ਮਜੀਠਾ ਅਤੇ ਮੰਗਲ ਸਿੰਘ ਥਿੰਦ ਨੇ ਹਾਜ਼ਰੀ ਲਗਵਾ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਨਗਰ-ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਨਾਗ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਸਮੂਹ ਨਿਗਮ ਮੁਲਾਜ਼ਮਾਂ ਦੀ ਚੜ੍ਹਦੀ ਕਲਾ ਚੜ੍ਹਦੀ ਕਲਾ ਵਾਸਤੇ ਰੱਖਿਆ ਗਿਆ ਹੈ। ਦੱਸਿਆ ਕਿ ਲੰਗਰ ਦੇ ਜੂਠੇ ਪੱਤਲਾਂ ਦੀ ਸੇਵਾ ਏਕਜੋਤ ਲੰਗਰ ਸੇਵਾ ਸੋਸਾਇਟੀ (ਰਜਿ.) ਦੇ ਅਵਤਾਰ ਸਿੰਘ ਘੁੱਲਾ, ਪੀ.ਐਨ ਸ਼ਰਮਾ ਵੱਲੋਂ ਨਿਭਾਈ ਗਈ ਹੈ ਇਸ ਲਈ ਅਸੀਂ ਉਨ੍ਹਾਂ ਦੇ ਤਹਿ-ਦਿਲੋਂ ਧੰਨਵਾਦੀ ਹਾਂ।