ਮੇਅਰ ਵੱਲੋਂ ਸਟਰੀਟ ਲਾਈਟ ਰਿਪੇਅਰ ਲਈ ਨਵੀਂ ਮਿੰਨੀ ਟ੍ਰਕ ਮਾਂਊਟੇਡ ਹਾਈਡ੍ਰੋਲਿਕ ਪੌੜੀ ਦਾ ਕੀਤਾ ਗਿਆ ਉਦਘਾਟਨ

0
27

ਅੰਮ੍ਰਿਤਸਰ 27 ਅਪ੍ਰੈਲ ( ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਵੱਲੋਂ ਸਟਰੀਟ ਲਾਈਟ ਵਿਭਾਗ ਲਈ ਖਰੀਦੀ ਗਈ ਨਵੀਂ ਮਿੰਨੀ ਟ੍ਰਕ ਮਾਂਊਟੇਡ ਬੇਸਡ ਹਾਈਡ੍ਰੋਲਿਕ ਪੌੜੀ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਸ਼ਹਿਰ ਦੀਆਂ ਸਟਰੀਟ ਲਾਈਟਾਂ ਦੀ ਰਿਪੇਅਰ ਕਰਨਾ ਸੁਖਾਲਾ ਹੋਵੇਗਾ। ਇਹ ਹਾਈਡ੍ਰੋਲਿਕ ਪੌੜੀ ਲਗਭਗ 16 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਗਈ ਹੈ।
ਇਸ ਅਵਸਰ ਤੇ ਮੇਅਰ ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸਮੇਂ ਅੰਮ੍ਰਿਤਸਰ ਸਹਿਰ ਵਿਚ ਸਮਾਰਟਰ ਸਿਟੀ ਅਧੀਨ ਆਧੂਨਿਕ ਸਟਰੀਟ ਲਾਈਟਾਂ ਦਾ ਜਾਲ ਵਿਛਾਇਆ ਗਿਆ ਹੈ ਅਤੇ ਸ਼ਹਿਰ ਦਾ ਤਕਰੀਬਨ ਹਰ ਇਕ ਕੌਨਾ ਰਾਤ ਨੂੰ ਜਗਮਗਾਉਂਦਾ ਹੈ ਪਰ ਇਹਨਾਂ ਸਟਰੀਟ ਲਾਈਟਾਂ ਦੇ ਰੱਖਰਖਾਵ ਵਿਚ ਕਰਮਚਾਰੀਆ ਨੂੰ ਮੁਸ਼ਕਿਲ ਪੇਸ਼ ਆਰ ਰਹੀ ਸੀ ਜਿਸ ਤੇ ਵਿਸ਼ੇਸ਼ ਪਹਿਲ ਕਰਕੇ ਇਹ ਹਾਈਡ੍ਰੋਲਿਕ ਪੌੜੀ ਤਿਆਰ ਕਰਵਾਈ ਗਈ ਹੈ ਜਿਸ ਨਾਲ ਕਰਮਚਾਰੀਆਂ ਨੂੰ ਲੋਕਾਂ ਦੀਆਂ ਸਟਰੀਟ ਲਾਈਟਾਂ ਸਬੰਧੀ ਸ਼ਿਕਾਇਤਾਂ ਨੂੰ ਦੂਰ ਕਰਨ ਵਿਚ ਆਸਾਨੀ ਹੋਵੇਗੀ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਗਰ ਨਿਗਮ ਵੱਲੋਂ ਲੋਕਾਂ ਨੂੰ ਜੋ ਸੁਵਿਧਾਵਾਂ ਦਿੱਤੀਆਂ ਜਾ ਰਹੀਆ ਹਨ ਉਹਨਾਂ ਦੇ ਰੱਖ-ਰਖਾਵ ਵਿਚ ਆਪਣੀ ਜਿੰਮੇਵਾਰੀ ਸਮਝਦੇ ਹੋਏ ਨਗਰ ਨਿਗਮ ਦਾ ਸਹਿਯੋਗ ਕੀਤਾ ਜਾਵੇ।
ਇਸ ਅਵਸਰ ਤੇ ਸੰਯੂਕਤ ਕਮਿਸ਼ਨਰ ਹਰਦੀਪ ਸਿੰਘ, ਕੌਂਸਲਰ ਨੀਤੂ ਟਾਂਗਰੀ, ਸੁਖਦੇਵ ਸਿੰਘ ਚਾਹਲ, ਜਰਨੈਲ ਸਿੰਘ ਢੋਟ, ਜਗਦੀਸ਼ ਕਾਲੀਆ, ਦਵਿੰਦਰ ਪਹਿਲਵਾਨ, ਸੁਖਬੀਰ ਸਿੰਘ ਸੋਨੀ, ਭੂਪਿੰਦਰ ਸਿੰਘ ਰਾਹੀਂ, ਸੰਜੀਵ ਟਾਂਗਰੀ, ਵਿਰਾਟ ਦੇਵਗਨ, ਵਨੀਤ ਗੁਲਾਟੀ, ਸ਼ਵੀਂ ਢਿੱਲੋਂ, ਨਗਰ ਨਿਗਮ ਦੇ ਨਿਗਰਾਨ ਇੰਜੀ. ਸਤਿੰਦਰ ਕੁਮਾਰ, ਸਕੱਤਰ ਸੁਸ਼ਾਂਤ ਭਾਟੀਆ, ਜੇ.ਈ. ਕੁਲਵਿੰਦਰ ਸਿੰਘ ਅਤੇ ਭਾਰੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।

NO COMMENTS

LEAVE A REPLY