ਸਿੱਖਿਆ ਸਮਾਜ ਵਿਚ ਵਡਮੁੱਲੇ ਯੋਗਦਾਨ ਲਈ ਪ੍ਰਿੰਸੀਪਲ ਕੰਚਨ ਮਲਹੋਤਰਾ ਸਨਮਾਨਿਤ

0
53

ਅੰਮ੍ਰਿਤਸਰ 27 ਅਪ੍ਰੈਲ (ਰਾਜਿੰਦਰ ਧਾਨਿਕ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੂੰ ਇੰਟਰਨੈਸ਼ਨਲ ਸਕੂਲ ਅਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸਾਲ ਦੀ ਸਭ ਤੋਂ ਸਮਾਜਿਕ ਤੌਰ ਤੇ ਸਰਗਰਮ ਪ੍ਰਿੰਸੀਪਲ ਹੋਣ ਲਈ ਪੁਰਸਕਾਰ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ ਸੀ। ਪੁਰਸਕਾਰ ਸਮਾਰੋਹ 23 ਅਪ੍ਰੈਲ 2022 ਨੂੰ ਚਿਤਕਾਰਾ ਯੁਨੀਵਰਸਿਟੀ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਸੀ। ਉਹਨਾਂ ਨੂੰ ਜਿਊਰੀ ਦੁਆਰਾ ਸਿੱਖਿਆ ਸਮਾਜ ਵਿਚ ਵਡਮੁੱਲੇ ਯੋਗਦਾਨ ਲਈ ਅਤੇ ਇੰਟਰਨੈਸ਼ਨਲ ਸਕੂਲ ਅਵਾਰਡ 2022 ਵਿਚ ਨੌਜਵਾਨਾਂ ਲਈ ਇੱਕ ਗਤੀਸ਼ੀਲ ਸਮਰਥਕ ਵਜੋਂ ਚੁਣਿਆ ਗਿਆ ਸੀ। ਉਹਨਾਂ ਨੇ ਪ੍ਰਭੂ ਦਾ ਸ਼ੁਕਰਾਨਾ ਕੀਤਾ। ਉਹਨਾਂ ਨੇ ਰਾਯਨ ਇੰਸਟੀਚਿਊਟ ਦੇ ਚੇਅਰਮੈਨ ਡਾਕਟਰ ਏ ਐਫ਼ ਪਿੰਟੋ ਅਤੇ ਡਾਇਰੈਕਟਰ ਮੈਡਮ ਡਾਕਟਰ ਗਰੇਸ ਪਿੰਟੋ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਅਵਾਰਡ ਨਾਲ ਸਨਮਾਨਤ ਹੋਣ ਪਿੱਛੇ ਉਨ੍ਹਾਂ ਦੀ ਟੀਮ ਅਤੇ ਕਰਮਚਾਰੀਆਂ ਦਾ ਯੋਗਦਾਨ ਹੈ ਜਿਨ੍ਹਾਂ ਨੇ ਹਮੇਸ਼ਾਂ ਉਨ੍ਹਾਂ ਨੂੰ ਵਧੀਆ ਤਰੀਕੇ ਨਾਲ ਸਹਿਯੋਗ ਦਿੱਤਾ ਹੈ।

NO COMMENTS

LEAVE A REPLY