ਵਿਜੇ ਕਾਮਰੇਡ,ਆਸ਼ੂ ਨਾਹਰ ਦੀ ਅਗਵਾਈ ਵਿੱਚ ਆਟੋ ਵਰਕਸ਼ਾਪ ਵਿਖੇ ਕਰਵਾਇਆ ਪ੍ਰੋਗਰਾਮ

0
44

ਸੰਦੀਪ ਭੱਟੀ ਨੂੰ ਆਟੋ ਵਰਕਸ਼ਾਪ ਦਾ ਪ੍ਰੈਸ ਸਕੱਤਰ ਕੀਤਾ ਨਿਯੁਕਤ
_______
ਅੰਮ੍ਰਿਤਸਰ,30 ਜੁਲਾਈ (ਅਰਵਿੰਦਰ ਵੜੈਚ)- ਸੀਵਰੇਜ ਅਤੇ ਸਫ਼ਾਈ ਕਰਮਚਾਰੀ ਯੂਨੀਅਨਾਂ ਪੰਜਾਬ ਦੀ ਬੈਠਕ ਆਟੋ ਵਰਕਸ਼ਾਪ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੀ ਗਈ। ਸੀਵਰੇਜ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਵਿਜੇ ਕਾਮਰੇਡ ਅਤੇ ਜਨਰਲ ਸਕੱਤਰ ਆਸ਼ੂ ਨਾਹਰ ਦੀ ਅਗਵਾਈ ਹੇਠ ਆਯੋਜਿਤ ਬੈਠਕ ਦੇ ਦੌਰਾਨ ਸੰਦੀਪ ਭੱਟੀ ਨੂੰ ਸਰਬ ਸੰਮਤੀ ਨਾਲ ਆਟੋ ਵਰਕਸ਼ਾਪ ਯੂਨੀਅਨ ਦਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ।
ਵਿਜੇ ਕਾਮਰੇਡ ਅਤੇ ਆਸ਼ੂ ਨਾਹਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਫ਼ਾਈ ਅਤੇ ਸੀਵਰੇਜ਼ ਕਰਮਚਾਰੀ ਯੂਨੀਅਨਾਂ ਪੰਜਾਬ ਹਮੇਸ਼ਾ ਮੁਲਾਜ਼ਮਾਂ ਦੇ ਹੱਕਾਂ ਦੇ ਲਈ ਹਮੇਸ਼ਾ ਤਿਆਰ-ਬਰ-ਤਿਆਰ ਹਨ। ਆਊਟਸੋਰਸ ਅਤੇ ਕੱਚੇ ਤੌਰ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕਾ ਕਰਨਾ,ਪੱਕੇ ਮੁਲਾਜ਼ਮਾਂ ਨੂੰ ਪੈਨਸ਼ਨ ਪੈਨਸ਼ਨ ਜਾਰੀ ਕਰਾਉਣ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ।ਉਹਨਾਂ ਨੇ ਕਿਹਾ ਕਿ ਸਫਾਈ ਤੇ ਸੀਵਰੇਜ਼ ਕਰਮਚਾਰੀ ਹਮੇਸ਼ਾ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀ ਖ਼ੂਬਸੂਰਤੀ ਨੂੰ ਲੈ ਕੇ ਹਮੇਸ਼ਾ ਵਚਨਬੱਧ ਹਨ। ਇਹਨਾਂ ਦੀ ਮਿਹਨਤ ਇਮਾਨਦਾਰੀ ਅਤੇ ਆਪਣੀ ਡਿਊਟੀ ਦੇ ਪ੍ਰਤੀ ਵਫ਼ਾਦਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਨਵ-ਨਿਯੁਕਤ ਪ੍ਰੈੱਸ ਸਕੱਤਰ ਸੰਦੀਪ ਭੱਟੀ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਹ ਹੈ ਕਿ ਜੁਝਾਰੂ ਨੌਜਵਾਨ ਹੈ ਜਿਸ ਦੀ ਮਿਹਨਤ ਸਦਕਾ ਯੂਨੀਅਨ ਹੋਰ ਜ਼ਿਆਦਾ ਤਾਕਤਵਾਰ ਹੋਵੇਗੀ। ਸੰਦੀਪ ਭੱਟੀ ਨੇ ਕਿਹਾ ਕਿ ਯੂਨੀਅਨ ਵੱਲੋਂ ਉਸ ਨੂੰ ਜੋ ਸਨਮਾਨ ਦਿੱਤਾ ਗਿਆ ਹੈ ਉਸਦੇ ਬਦਲੇ ਉਹ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਦੇ ਹੋਏ ਕਰਮਚਾਰੀਆਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਤੇ ਵਿਕਰਮ ਭੱਟੀ,ਪਦਮ ਭੱਟੀ,ਰਿੰਕੂ ਖੋਸਲਾ,ਲਵ,ਰਾਹੁਲ ਸਮੇਤ ਦਰਜਨ ਕਰਮਚਾਰੀ ਮੌਜੂਦ ਸਨ।

NO COMMENTS

LEAVE A REPLY